BREAKING
Latest news from Surrey, BC & Punjab — Stay updated with GKM News
Advertisement
Advertisement
HomeSurrey › ਪੰਜਾਬੀ ਵਿਦਿਆਰਥਣ ਨੇ ਕੈਨੇਡਾ ’ਚ ਪੁਲਿਸ ਅਫਸਰ ਬਣ ਕੇ ਕੀਤਾ ਨਾਮ ਰੌਸ਼ਨ
Surrey 🇮🇳 ਪੰਜਾਬੀ

ਪੰਜਾਬੀ ਵਿਦਿਆਰਥਣ ਨੇ ਕੈਨੇਡਾ ’ਚ ਪੁਲਿਸ ਅਫਸਰ ਬਣ ਕੇ ਕੀਤਾ ਨਾਮ ਰੌਸ਼ਨ

🔄 Updated: April 24, 2026 ⏱ 0 min read
ਪੰਜਾਬੀ ਵਿਦਿਆਰਥਣ ਨੇ ਕੈਨੇਡਾ ’ਚ ਪੁਲਿਸ ਅਫਸਰ ਬਣ ਕੇ ਕੀਤਾ ਨਾਮ ਰੌਸ਼ਨ

ਪਿੰਡ ਕੁਠਾਲਾ ਦੀ ਪ੍ਰਭ ਚਾਹਲ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਸਲ ਕੀਤੀ ਵੱਡੀ ਕਾਮਯਾਬੀ, ਐਮ.ਪੀ. ਸੁੱਖ ਧਾਲੀਵਾਲ ਵੱਲੋਂ ਸਨਮਾਨਿਤ

2e9cb9ae dae5 4ce4 b273 fb8169d9ab66 2 1 2 1

ਸਰੀ ਬੀ ਸੀ (ਖੰਡੋਲੀ): ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪਿੰਡ ਕੁਠਾਲਾ ਦੀ ਰਹਿਣ ਵਾਲੀ ਪ੍ਰਭ ਚਾਹਲ, ਜੋ ਕਿ ਹਰਮੀਤ ਸਿੰਘ ਚਾਹਲ ਦੀ ਪੁੱਤਰੀ ਹੈ, ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪੁਲਿਸ ਅਫਸਰ ਬਣ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ।

Advertisement

ਉਸ ਦੀ ਇਸ ਕਾਮਯਾਬੀ ਨਾਲ ਨਾ ਸਿਰਫ ਉਸਦਾ ਪਰਿਵਾਰ ਨਹੀਂ, ਸਗੋਂ ਪਿੰਡ ਅਤੇ ਸਾਰੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ। ਇਹ ਸਫਲਤਾ ਉਸ ਦੀ ਮਿਹਨਤ, ਲਗਨ ਅਤੇ ਹੌਸਲੇ ਦੀ ਮਿਸਾਲ ਹੈ।

ਇਸ ਮੌਕੇ ’ਤੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਐਮ.ਪੀ. ਸੁੱਖ ਧਾਲੀਵਾਲ ਵੱਲੋਂ ਉਸ ਨੂੰ ਮਿਲਣ ਤੇ ਸਵਾਗਤ ਕੀਤਾ ਗਿਆ। ਪ੍ਰਭ ਚਾਹਲ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਜੋ ਵਿਦੇਸ਼ਾਂ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।

Related Stories
Advertisement
Related Stories