BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਫ੍ਰੇਜ਼ਰ ਦਰਿਆ ਉੱਤੇ ਬਣਿਆ ਇਤਿਹਾਸਕ ਪਟੁੱਲੋ ਪੁਲ, ਜਿਸ ਨੇ ਲਗਭਗ ਨੌਂ ਦਹਾਕਿਆਂ ਤੱਕ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਜੋੜਿਆ ਅਤੇ ਹੁਣ ਸਦਾ ਲਈ ਬੰਦ ਹੋ ਗਿਆ ਹੈ।
British Columbia 🇮🇳 ਪੰਜਾਬੀ

ਫ੍ਰੇਜ਼ਰ ਦਰਿਆ ਉੱਤੇ ਬਣਿਆ ਇਤਿਹਾਸਕ ਪਟੁੱਲੋ ਪੁਲ, ਜਿਸ ਨੇ ਲਗਭਗ ਨੌਂ ਦਹਾਕਿਆਂ ਤੱਕ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਜੋੜਿਆ ਅਤੇ ਹੁਣ ਸਦਾ ਲਈ ਬੰਦ ਹੋ ਗਿਆ ਹੈ।

🔄 Updated: February 16, 2026 ⏱ 1 min read
ਫ੍ਰੇਜ਼ਰ ਦਰਿਆ ਉੱਤੇ ਬਣਿਆ ਇਤਿਹਾਸਕ ਪਟੁੱਲੋ ਪੁਲ, ਜਿਸ ਨੇ ਲਗਭਗ ਨੌਂ ਦਹਾਕਿਆਂ ਤੱਕ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਜੋੜਿਆ ਅਤੇ ਹੁਣ ਸਦਾ ਲਈ ਬੰਦ ਹੋ ਗਿਆ ਹੈ।

ਬਾਏ-ਬਾਏ, ਪਟੋਲੋ!

89 ਸਾਲ ਪੁਰਾਣਾ ਪਟੁੱਲੋ ਪੁਲ ਸਦਾ ਲਈ ਬੰਦ

Advertisement

ਵੈਨਕੂਵਰ, 13 ਫਰਵਰੀ (ਮਲਕੀਤ ਸਿੰਘ) – ਸਰੀ ਅਤੇ New Westminster ਨੂੰ ਆਪਸ ਵਿੱਚ ਜੋੜਨ ਵਾਲਾ 89 ਸਾਲ ਪੁਰਾਣਾ Pattullo Bridge ਅੱਜ ਸਵੇਰੇ ਵਾਹਨਾਂ ਦੀ ਆਵਾਜਾਈ ਲਈ ਸਦਾ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਨੀਵਾਰ ਸਵੇਰੇ 7 ਵਜੇ ਤੋਂ ਪੁਲ ’ਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ, ਜਿਸ ਨਾਲ ਫ੍ਰੇਜ਼ਰ ਦਰਿਆ ਉੱਤੇ ਦਹਾਕਿਆਂ ਤੋਂ ਚੱਲ ਰਹੀ ਆਵਾਜਾਈ ਦਾ ਇਕ ਯੁੱਗ ਸਮਾਪਤ ਹੋ ਗਿਆ ਹੈ।

ਇਸ ਇਤਿਹਾਸਕ ਪੁਲ ਰਾਹੀਂ ਹਰ ਰੋਜ਼ ਹਜ਼ਾਰਾਂ ਵਾਹਨ ਆਵਾਜਾਈ ਲਈ ਗੁਜ਼ਰਦੇ ਸਨ। ਪਟੁੱਲੋ ਪੁਲ ਨੇ ਕਈ ਦਹਾਕਿਆਂ ਤੱਕ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮਹੱਤਵਪੂਰਨ ਸਹੂਲਤ ਪ੍ਰਦਾਨ ਕੀਤੀ।

ਇਹ ਵੀ ਜ਼ਿਕਰਯੋਗ ਹੈ ਕਿ ਫ੍ਰੇਜ਼ਰ ਦਰਿਆ ਉਪਰ ਹੀ ਪੁਰਾਣੇ ਪੁਲ ਦੇ ਨਾਲ ਬਣਾਏ ਗਏ ਨਵੇਂ ਚਾਰ ਲੇਨ ਵਾਲੇ New Pattullo Bridge ਨੂੰ ਆਵਾਜਾਈ ਲਈ ਖੋਲ੍ਹਣ ਤੋਂ ਬਾਅਦ ਹੀ ਪੁਰਾਣੇ ਪੁਲ ਨੂੰ ਸਦਾ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਨਵੇਂ ਪੁਲ ਦੇ ਚਾਲੂ ਹੋਣ ਨਾਲ ਆਵਾਜਾਈ ਨੂੰ ਹੋਰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਦੀ ਉਮੀਦ ਹੈ।

Related Stories
Advertisement
Related Stories