BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਟੰਬਲਰ ਰਿਜ਼ ਸਕੂਲ ਗੋਲਾਬਾਰੀ ਮਾਮਲਾ: 9 ਮੌਤਾਂ ਦੀ ਪੁਸ਼ਟੀ, 2 ਪੀੜਤ ਗੰਭੀਰ ਹਾਲਤ ਵਿੱਚ
British Columbia 🇮🇳 ਪੰਜਾਬੀ

ਟੰਬਲਰ ਰਿਜ਼ ਸਕੂਲ ਗੋਲਾਬਾਰੀ ਮਾਮਲਾ: 9 ਮੌਤਾਂ ਦੀ ਪੁਸ਼ਟੀ, 2 ਪੀੜਤ ਗੰਭੀਰ ਹਾਲਤ ਵਿੱਚ

🔄 Updated: February 12, 2026 ⏱ 1 min read
ਟੰਬਲਰ ਰਿਜ਼ ਸਕੂਲ ਗੋਲਾਬਾਰੀ ਮਾਮਲਾ: 9 ਮੌਤਾਂ ਦੀ ਪੁਸ਼ਟੀ, 2 ਪੀੜਤ ਗੰਭੀਰ ਹਾਲਤ ਵਿੱਚ

ਟੰਬਲਰ ਰਿਜ਼, ਬੀਸੀ – 10 ਫਰਵਰੀ 2026 – ਬ੍ਰਿਟਿਸ਼ ਕੋਲੰਬੀਆ ਆਰਸੀਐਮਪੀ ਨੇ ਟੰਬਲਰ ਰਿਜ਼ ਸੈਕੰਡਰੀ ਸਕੂਲ ਵਿੱਚ ਹੋਈ ਦੁਖਦਾਈ ਗੋਲਾਬਾਰੀ ਘਟਨਾ ਬਾਰੇ ਤਾਜ਼ਾ ਜਾਣਕਾਰੀ ਜਾਰੀ ਕੀਤੀ ਹੈ।

ਪੁਲਿਸ ਮੁਤਾਬਕ 10 ਫਰਵਰੀ ਦੁਪਹਿਰ ਲਗਭਗ 1:20 ਵਜੇ ਸਕੂਲ ਵਿੱਚ ਐਕਟਿਵ ਸ਼ੂਟਰ ਦੀ ਸੂਚਨਾ ਮਿਲੀ। ਪੁਲਿਸ ਟੀਮ ਦੋ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ। ਮੌਕੇ ’ਤੇ ਪਹੁੰਚਣ ਉਪਰੰਤ ਗੋਲੀਆਂ ਚੱਲ ਰਹੀਆਂ ਸਨ ਅਤੇ ਪੁਲਿਸ ਵੱਲ ਵੀ ਗੋਲੀਆਂ ਚਲਾਈਆਂ ਗਈਆਂ।

Advertisement

ਪੁਲਿਸ ਨੇ ਸਕੂਲ ਵਿੱਚ ਦਾਖਲ ਹੋ ਕੇ ਹਮਲਾਵਰ ਨੂੰ ਕੁਝ ਮਿੰਟਾਂ ਵਿੱਚ ਮ੍ਰਿਤਕ ਹਾਲਤ ਵਿੱਚ ਲੱਭ ਲਿਆ। ਹਮਲਾਵਰ ਦੀ ਪਛਾਣ 18 ਸਾਲਾ ਜੈਸੀ ਵੈਨ ਰੂਟਸਲਾਰ ਵਜੋਂ ਹੋਈ ਹੈ ਜੋ ਟੰਬਲਰ ਰਿਜ਼ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਮੌਤ ਖੁਦ ਨੂੰ ਮਾਰੀ ਗੋਲੀ ਕਾਰਨ ਹੋਈ ਲੱਗਦੀ ਹੈ।

ਮੌਤਾਂ ਦੀ ਪੁਸ਼ਟੀ

ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਕੁੱਲ 9 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਹਮਲਾਵਰ ਵੀ ਸ਼ਾਮਲ ਹੈ।

ਮ੍ਰਿਤਕਾਂ ਵਿੱਚ ਸ਼ਾਮਲ ਹਨ

• 39 ਸਾਲਾ ਮਹਿਲਾ ਅਧਿਆਪਕਾ

• 12 ਸਾਲ ਦੀਆਂ ਤਿੰਨ ਵਿਦਿਆਰਥਣਾਂ

• 12 ਅਤੇ 13 ਸਾਲ ਦੇ ਦੋ ਵਿਦਿਆਰਥੀ

• ਇੱਕ 39 ਸਾਲਾ ਮਹਿਲਾ ਜੋ ਨਜ਼ਦੀਕੀ ਰਹਾਇਸ਼ ਤੋਂ ਮਿਲੀ

• ਇੱਕ 11 ਸਾਲਾ ਲੜਕਾ ਜੋ ਰਹਾਇਸ਼ ਤੋਂ ਮਿਲਿਆ

ਦੋ ਹੋਰ ਪੀੜਤ 12 ਸਾਲਾ ਲੜਕੀ ਅਤੇ 19 ਸਾਲਾ ਮਹਿਲਾ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਜੋ ਗੰਭੀਰ ਹਾਲਤ ਵਿੱਚ ਹਨ।

ਲਗਭਗ 25 ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ ਪਰ ਹੋਰ ਕਿਸੇ ਵਿੱਚ ਗੰਭੀਰ ਸਰੀਰਕ ਚੋਟ ਦੀ ਪੁਸ਼ਟੀ ਨਹੀਂ ਹੋਈ।

ਹਥਿਆਰ ਬਰਾਮਦ

ਪੁਲਿਸ ਨੇ ਮੌਕੇ ਤੋਂ ਇੱਕ ਲੰਬੀ ਬੰਦੂਕ ਅਤੇ ਇੱਕ ਸੋਧਿਆ ਹੋਇਆ ਹੈਂਡਗਨ ਬਰਾਮਦ ਕੀਤਾ ਹੈ। ਹਥਿਆਰਾਂ ਦੇ ਸਰੋਤ ਅਤੇ ਉਪਯੋਗ ਬਾਰੇ ਜਾਂਚ ਜਾਰੀ ਹੈ।

ਜਾਂਚ ਜਾਰੀ

ਬੀਸੀ ਆਰਸੀਐਮਪੀ ਦੀ ਮੇਜਰ ਕਰਾਈਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਹਮਲਾਵਰ ਨੇ ਇਕੱਲੇ ਕਾਰਵਾਈ ਕੀਤੀ ਅਤੇ ਹੋਰ ਕੋਈ ਸੰਦੇਹੀ ਨਹੀਂ ਹੈ।

100 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ ਨੂੰ ਸੁਰੱਖਿਅਤ ਤਰੀਕੇ ਨਾਲ ਕਮਿਊਨਿਟੀ ਸੈਂਟਰ ਭੇਜਿਆ ਗਿਆ।

ਜਿਨ੍ਹਾਂ ਲੋਕਾਂ ਨੂੰ ਮਾਨਸਿਕ ਜਾਂ ਹੋਰ ਸਹਾਇਤਾ ਦੀ ਲੋੜ ਹੈ ਉਹ ਟੰਬਲਰ ਰਿਜ਼ ਕਮਿਊਨਿਟੀ ਸੈਂਟਰ 340 ਫਰੰਟ ਸਟ੍ਰੀਟ ’ਤੇ ਸੰਪਰਕ ਕਰ ਸਕਦੇ ਹਨ।

ਪੁਲਿਸ ਨੇ ਕਿਹਾ ਹੈ ਕਿ ਪਰਿਵਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਅਗਲੀ ਜਾਣਕਾਰੀ ਜਾਰੀ ਕੀਤੀ ਜਾਵੇਗੀ।

Jarnail Singh Khandoli

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories