BREAKING
Latest news from Surrey, BC & Punjab — Stay updated with GKM News
Advertisement
Advertisement
HomeCanada › ਕੈਨੇਡਾ ਵੱਲੋਂ ਉੱਤਰੀ ਖੇਤਰ ਦੇ ਵਿਕਾਸ ਅਤੇ ਸੁਰੱਖਿਆ ਲਈ $40 ਬਿਲੀਅਨ ਦੀ ਵੱਡੀ ਯੋਜਨਾ
Canada 🇮🇳 ਪੰਜਾਬੀ

ਕੈਨੇਡਾ ਵੱਲੋਂ ਉੱਤਰੀ ਖੇਤਰ ਦੇ ਵਿਕਾਸ ਅਤੇ ਸੁਰੱਖਿਆ ਲਈ $40 ਬਿਲੀਅਨ ਦੀ ਵੱਡੀ ਯੋਜਨਾ

🔄 Updated: March 13, 2026 ⏱ 1 min read
ਕੈਨੇਡਾ ਵੱਲੋਂ ਉੱਤਰੀ ਖੇਤਰ ਦੇ ਵਿਕਾਸ ਅਤੇ ਸੁਰੱਖਿਆ ਲਈ $40 ਬਿਲੀਅਨ ਦੀ ਵੱਡੀ ਯੋਜਨਾ

Yellowknife, Northwest Territories (March 12, 2026) – ਆਰਕਟਿਕ ਖੇਤਰ ਦੀ ਸੁਰੱਖਿਆ, ਇਨਫਰਾਸਟਰਕਚਰ ਅਤੇ ਆਰਥਿਕ ਵਿਕਾਸ ਲਈ ਕੈਨੇਡਾ ਸਰਕਾਰ ਦੀ ਵੱਡੀ ਘੋਸ਼ਣਾ। ਕੈਨੇਡਾ ਆਰਕਟਿਕ ਖੇਤਰ ਦੀ ਸੁਰੱਖਿਆ ਮਜ਼ਬੂਤ ਕਰੇਗਾ

ਯੈਲੋਨਾਈਫ ਵਿੱਚ ਕੀਤੀ ਗਈ ਘੋਸ਼ਣਾ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਉੱਤਰੀ ਖੇਤਰ ਵਿੱਚ ਸੈਨਿਕ ਤਾਕਤ ਅਤੇ ਇਨਫਰਾਸਟਰਕਚਰ ਨੂੰ ਮਜ਼ਬੂਤ ਕਰੇਗੀ।

Advertisement

ਸਰਕਾਰ ਯੈਲੋਨਾਈਫ, ਇਨੂਵਿਕ ਅਤੇ ਇਕਾਲੂਇਟ ਵਿੱਚ ਫਾਰਵਰਡ ਓਪਰੇਟਿੰਗ ਲੋਕੇਸ਼ਨਾਂ ‘ਤੇ ਵੱਡੀ ਨਿਵੇਸ਼ ਕਰੇਗੀ। ਇਸ ਵਿੱਚ ਨਵੇਂ ਹੇਂਗਰ, ਏਅਰਫੀਲਡ ਅਪਗ੍ਰੇਡ, ਫਿਊਲ ਸਟੋਰੇਜ ਅਤੇ ਸੈਨਿਕ ਸਹੂਲਤਾਂ ਸ਼ਾਮਲ ਹੋਣਗੀਆਂ।

ਨਵੇਂ ਰੋਡ ਅਤੇ ਪੋਰਟ ਪ੍ਰੋਜੈਕਟ

ਯੋਜਨਾ ਅਧੀਨ ਕਈ ਵੱਡੇ ਇਨਫਰਾਸਟਰਕਚਰ ਪ੍ਰੋਜੈਕਟ ਵੀ ਬਣਾਏ ਜਾਣਗੇ:

Mackenzie Valley Highway – ਯੈਲੋਨਾਈਫ ਤੋਂ ਇਨੂਵਿਕ ਤੱਕ 800 ਕਿਲੋਮੀਟਰ ਦੀ ਸੜਕ Grays Bay Road ਅਤੇ Port – ਆਰਕਟਿਕ ਸਮੁੰਦਰ ਤੱਕ ਨਵਾਂ ਡੀਪ ਵਾਟਰ ਪੋਰਟ Arctic Economic and Security Corridor – ਖਣਿਜ ਸੰਸਾਧਨਾਂ ਨੂੰ ਕੈਨੇਡਾ ਦੇ ਸੜਕ ਨੈੱਟਵਰਕ ਨਾਲ ਜੋੜਨਾ Taltson Hydro Expansion Project – ਹਾਈਡ੍ਰੋ ਪਾਵਰ ਸਮਰੱਥਾ ਨੂੰ ਦੋ ਗੁਣਾ ਕਰਨਾ

ਇਹ ਪ੍ਰੋਜੈਕਟ ਖਾਸ ਕਰਕੇ ਕਾਪਰ, ਸੋਨਾ ਅਤੇ ਜ਼ਿੰਕ ਵਰਗੇ ਖਣਿਜਾਂ ਦੇ ਵਿਕਾਸ ਵਿੱਚ ਮਦਦ ਕਰਨਗੇ।

ਉੱਤਰੀ ਕਮਿਊਨਿਟੀਆਂ ਲਈ ਨਵੇਂ ਮੌਕੇ

ਸਰਕਾਰ ਵੱਲੋਂ ਘਰਾਂ ਦੀ ਬਣਤਰ, ਸਿਹਤ ਸੇਵਾਵਾਂ, ਖੁਰਾਕ ਦੀ ਲਾਗਤ ਘਟਾਉਣ ਅਤੇ ਕਲੀਨ ਊਰਜਾ ਪ੍ਰੋਜੈਕਟਾਂ ਲਈ ਵੀ ਨਿਵੇਸ਼ ਕੀਤਾ ਜਾਵੇਗਾ।

ਇਸ ਨਾਲ ਉੱਤਰੀ ਕਮਿਊਨਿਟੀਆਂ ਵਿੱਚ ਨੌਕਰੀਆਂ ਦੇ ਮੌਕੇ ਵਧਣਗੇ ਅਤੇ ਜੀਵਨ ਮਿਆਰ ਵਿੱਚ ਸੁਧਾਰ ਆਵੇਗਾ।

Reporter: Jarnail Singh Khandoli

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories