Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

ਬੀਸੀ ਯੁਨਾਈਟਡ ਵਲੋਂ ਅਕਤੂਬਰ ਵਿੱਚ ਹੋਣ ਵਾਲ਼ੀ ਚੋਣ ਮੁਹਿੰਮ ਤੋਂ ਇੱਕ ਸਮਝੋਤੇ ਤਹਿਤ ਪਿੱਛੇ ਹੱਟਣ ਦੀ ਚਰਚਾ ।

ਬੀ.ਸੀ. (ਵੈਨਕੁਵਰ) ਸਿਆਸਤ ਵਿਚ ਵੱਡੇ ਧਮਾਕੇ ਹੋਣ ਦੀ ਖਬਰ ਹੈ । ਕਿ ਬੀ ਸੀ ਯੁਨਾਈਟਡ ਪਾਰਟੀ ਨੇ ਬੀ ਸੀ ਕੰਸਰਵੇਟਿਵ ਪਾਰਟੀ ਨਾਲ ਇਕ ਸਮਝੌਤਾ ਕਰਦਿਆਂ ਅਕਤੂਬਰ ਵਿਧਾਨ ਸਭਾ ਚੋਣਾਂ ਤੋਂ ਪਿੱਛੇ ਹੱਟਣ ਦਾ ਫੈਸਲਾ ਕਰ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ…

Image for story: ਬੀਸੀ ਯੁਨਾਈਟਡ ਵਲੋਂ ਅਕਤੂਬਰ ਵਿੱਚ ਹੋਣ ਵਾਲ਼ੀ ਚੋਣ ਮੁਹਿੰਮ ਤੋਂ ਇੱਕ ਸਮਝੋਤੇ ਤਹਿਤ ਪਿੱਛੇ ਹੱਟਣ ਦੀ ਚਰਚਾ ।

ਬੀ.ਸੀ. (ਵੈਨਕੁਵਰ) ਸਿਆਸਤ ਵਿਚ ਵੱਡੇ ਧਮਾਕੇ ਹੋਣ ਦੀ ਖਬਰ ਹੈ । ਕਿ ਬੀ ਸੀ ਯੁਨਾਈਟਡ ਪਾਰਟੀ ਨੇ ਬੀ ਸੀ ਕੰਸਰਵੇਟਿਵ ਪਾਰਟੀ ਨਾਲ ਇਕ ਸਮਝੌਤਾ ਕਰਦਿਆਂ ਅਕਤੂਬਰ ਵਿਧਾਨ ਸਭਾ ਚੋਣਾਂ ਤੋਂ ਪਿੱਛੇ ਹੱਟਣ ਦਾ ਫੈਸਲਾ ਕਰ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੀਸੀ ਯੂਨਾਈਟਿਡ ਨੇ ਕੰਸਰਵੇਟਿਵਜ਼ ਪਾਰਟੀ ਨਾਲ ਦੌੜ ਤੋਂ ਬਾਹਰ ਹੋਣ ਲਈ ਇੱਕ ਸੌਦਾ ਕੀਤਾ ਹੈ ਅਤੇ ਉਨ੍ਹਾਂ ਦੇ ਕੁਝ ਉਮੀਦਵਾਰ ਅਕਤੂਬਰ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਕੰਸਰਵੇਟਿਵ ਵਲੋਂ ਚੋਣ ਲੜਨਗੇ।
ਇਹ ਵੀ ਚਰਚਾ ਹੈ ਕਿ  ਬੀ ਸੀ  ਯੂਨਾਈਟਿਡ ਲੀਡਰ ਕੇਵਿਨ ਫਾਲਕਨ ਪਾਰਟੀ ਆਗੂ ਵਜੋਂ ਅਸਤੀਫਾ ਦੇ ਦੇਣਗੇ ਕਿਉਂਕਿ ਪਾਰਟੀ ਵਿਧਾਇਕ ਇਆਨ ਪੈਟਨ, ਪੀਟਰ ਮਿਲੋਬਾਰ ਅਤੇ ਟੌਮ ਸ਼ਿਪਿਟਕਾ ਨੇ ਬੀ ਸੀ ਕੰਸਰਵੇਟਿਵ ਦੀ ਤਰਫੋਂ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ।
ਸੂਤਰਾਂ ਮੁਤਾਬਿਕ ਅੱਜ ਦੁਪਹਿਰ ਬਾਦ ਤੱਕ ਬੀਸੀ ਯੁਨਾਈਟਡ ਵਲੋਂ ਕੋਈ ਵੀ ਐਲਾਨ ਹੋਣ ਦੀ ਸੰਭਵਨਾਵਾ ਹੈ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.