BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਅਲਵਿਦਾ ਰਘਬੀਰ ਸਿੰਘ ਭਰੋਵਾਲ
British Columbia 🇮🇳 ਪੰਜਾਬੀ

ਅਲਵਿਦਾ ਰਘਬੀਰ ਸਿੰਘ ਭਰੋਵਾਲ

🔄 Updated: March 3, 2026 ⏱ 1 min read
ਅਲਵਿਦਾ ਰਘਬੀਰ ਸਿੰਘ ਭਰੋਵਾਲ

ਰਘਬੀਰ ਸਿੰਘ ਭਰੋਵਾਲ ਸੰਸਾਰ ਯਾਤਰਾ ਦੇ ਸੁਪਨੇ ਲੈ ਕੇ ਨਿਕਲਿਆ ਪੀਰੂ ਵਿੱਚ ਹਾਦਸੇ ਦੌਰਾਨ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ

ਅਲਵਿਦਾ ਰਘਬੀਰ ਸਿੰਘ ਭਰੋਵਾਲ!

ਸਰੀ 3 ਮਾਰਚ, (ਡਾ ਗੁਰਵਿੰਦਰ ਸਿੰਘ) ਸੋਸ਼ਲ ਮੀਡੀਆ ‘ਤੇ ਸਦਾ ਸਰਗਰਮ ਰਹਿਣ ਵਾਲੇ ਅਤੇ ਪਿਛਲੇ ਕੁਝ ਸਮੇਂ ਤੋਂ ਮੋਟਰ ਸਾਈਕਲ ਤੇ ਸੰਸਾਰ ਯਾਤਰਾ ‘ਤੇ ਨਿਕਲੇ 42 ਸਾਲਾ ਸਰੀ ਨਿਵਾਸੀ ਨੌਜਵਾਨ ਵੀਰ ਰਘਬੀਰ ਸਿੰਘ ਭਰੋਵਾਲ ਅਕਾਲ ਚਲਾਣਾ ਕਰ ਗਏ ਹਨ। ਇਸ ਦੁਖਦਾਈ ਖਬਰ ਨੇ ਉਨਾਂ ਦੇ ਮਿੱਤਰਾਂ-ਦੋਸਤਾਂ ਸਮੇਤ ਮਾਪਿਆਂ ਅਤੇ ਤਿੰਨ ਮਾਸੂਮ ਬੱਚਿਆਂ (ਦੋ ਧੀਆਂ ਤੇ ਇੱਕ ਪੁੱਤ), ਪਤਨੀ ਸਮੇਤ ਸਾਰਿਆਂ ਨੂੰ ਝੰਜੋੜ ਦਿੱਤਾ ਹੈ। ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਤੋਂ ਨੌਜਵਾਨ ਸਪੁੱਤਰ ਰਘਬੀਰ ਸਿੰਘ ਭਰੋਵਾਲ ਦੇ ਦਰਦਨਾਲ ਵਿਛੋੜੇ ਦੀ ਖਬਰ ਦੀ ਪੁਸ਼ਟੀ ਹੋਈ ਹੈ, ਜੋ ਇਸ ਵੇਲੇ ਪੰਜਾਬ ਵਿੱਚ ਹਨ। ਮਿਲੀ ਜਾਣਕਾਰੀ ਅਨੁਸਾਰ ਰਘਬੀਰ ਸਿੰਘ ਭਰੋਵਾਲ ਮੋਟਰਸਾਈਕਲ ‘ਤੇ ਸੰਸਾਰ ਭਰ ਦੀ ਯਾਤਰਾ ਤੇ ਸਨ, ਜਿਸ ਦੌਰਾਨ ਪੀਰੂ ਦੇਸ਼ ਵਿਖੇ ਤਿੰਨ ਦਿਨ ਪਹਿਲਾਂ ਇਹ ਭਿਆਨਕ ਹਾਦਸਾ ਵਾਪਰਿਆ। ਸੰਸਾਰ ਯਾਤਰਾ ਦੀ ਆਖਰੀ ਵੀਡੀਓ ਰਘਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ‘ਤੇ ਤਿੰਨ ਪਹਿਲਾਂ ਪਾਈ, ਜਿਸ ਮਗਰੋਂ ਘਰਦਿਆਂ ਨਾਲ ਸੰਪਰਕ ਟੁੱਟ ਗਿਆ। ਅੱਜ, ਭਾਵ ਤਿੰਨ ਮਾਰਚ ਨੂੰ ਸਵੇਰੇ ਪਿਤਾ ਸਰਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਪੰਜਾਬ ਵਿੱਚ ਅਤੇ ਸਰੀ ‘ਚ ਬਾਕੀ ਪਰਿਵਾਰ ਨੂੰ ਪਤਾ ਲੱਗਿਆ ਕਿ ਇਹ ਹਾਦਸਾ ਵਾਪਰਿਆ ਹੈ। ਇਹ ਵੀ ਅਜੀਬ ਇਤਫਾਕ ਸੀ ਕਿ ਰਘਬੀਰ ਸਿੰਘ ਭਰੋਵਾਲ ਨੇ ਜਾਣ ਤੋਂ ਪਹਿਲਾਂ ਐਬਸਬੋਰਡ ਚ ਸਾਂਝੇ ਪਿਆਰੇ ਮਿੱਤਰ ਜੋਗਰਾਜ ਸਿੰਘ ਕਾਹਲੋਂ ਦੇ ਨਵੀਂ ਖੁੱਲੇ ਸਿੰਘ ਪੀਜ਼ਾ ‘ਤੇ ਸਾਡੇ ਸਭਨਾਂ ਨਾਲ ਕੁਝ ਸਮਾਂ ਬਤਾਇਆ ਅਤੇ ਆਪਣੀਆਂ ਵੀਡੀਓ ਸਾਂਝੀਆਂ ਕੀਤੀਆਂ, ਪਰ ਇਹ ਨਹੀਂ ਸੀ ਪਤਾ ਕਿ ਉਹ ਵੀਰ ਦੀ ਆਖਰੀ ਮੁਲਾਕਾਤ ਸੀ!
ਅਲਵਿਦਾ ਰਘਵੀਰ ਸਿੰਘ!! ਵਾਹਿਗੁਰੂ ਇਸ ਦਰਦਨਾਕ ਹਾਦਸੇ ਦਾ ਸਦਮਾ ਝੱਲਣ ਦਾ ਮਾਸੂਮ ਬੱਚਿਆਂ, ਸਪਤਨੀ, ਮਾਪਿਆ ਅਤੇ ਸਮੂਹ ਪਰਿਵਾਰ ਨੂੰ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
(ਡਾ ਗੁਰਵਿੰਦਰ ਸਿੰਘ)

Advertisement

Related Stories
Advertisement
Related Stories