Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਆਸਟਰੀਆ ਵਿੱਚ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ’ਚ ਕਨੇਡਾ ਦੇ ਰੀਸ ਹੌਡਨ ਨੇ ਸੋਨੇ ਦਾ ਤਮਗਾ ਜਿੱਤਿਆ

ਕਨੇਡਾ ਦੇ ਮਸ਼ਹੂਰ ਸਕੀ ਕ੍ਰਾਸ ਖਿਡਾਰੀ ਰੀਸ ਹੌਡਨ ਨੇ ਆਸਟਰੀਆ ਦੇ ਮੋਂਟਾਫੋਨ ਵਿੱਚ ਹੋਏ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਕਰੀਅਰ ਦੀ 24ਵੀਂ ਵਰਲਡ ਕੱਪ ਜਿੱਤ ਦਰਜ ਕਰਵਾਈ।

Image for story: ਆਸਟਰੀਆ ਵਿੱਚ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ’ਚ ਕਨੇਡਾ ਦੇ ਰੀਸ ਹੌਡਨ ਨੇ ਸੋਨੇ ਦਾ ਤਮਗਾ ਜਿੱਤਿਆ

ਵੈਨਕੂਵਰ, 12 ਮਾਰਚ (ਮਲਕੀਤ ਸਿੰਘ) – ਕਨੇਡਾ ਦੇ ਪ੍ਰਸਿੱਧ ਸਕੀ ਕ੍ਰਾਸ ਖਿਡਾਰੀ ਰੀਸ ਹੌਡਨ ਨੇ ਆਸਟਰੀਆ ਦੇ ਮੋਂਟਾਫੋਨ ਵਿੱਚ ਹੋਏ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਇੱਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਮ ਕਰ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੌਡਨ ਦੇ ਕਰੀਅਰ ਦੀ ਵਰਲਡ ਕੱਪ ਮੁਕਾਬਲਿਆਂ ਵਿੱਚ 24ਵੀਂ ਜਿੱਤ ਹੈ, ਜਿਸ ਨਾਲ ਉਸਨੇ ਆਪਣੇ ਹੀ ਬਣਾਏ ਰਿਕਾਰਡ ਨੂੰ ਹੋਰ ਵਧਾ ਦਿੱਤਾ ਹੈ। ਹੌਡਨ ਪਹਿਲਾਂ ਹੀ ਪੁਰਸ਼ਾਂ ਦੇ ਸਕੀ ਕ੍ਰਾਸ ਵਿੱਚ ਸਭ ਤੋਂ ਵੱਧ ਵਰਲਡ ਕੱਪ ਜਿੱਤਾਂ ਹਾਸਲ ਕਰਨ ਵਾਲੇ ਖਿਡਾਰੀ ਵਜੋਂ ਜਾਣੇ ਜਾਂਦੇ ਹਨ।

ਵੀਰਵਾਰ ਨੂੰ ਆਸਟਰੀਆ ਦੇ ਮੋਂਟਾਫੋਨ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਹੌਡਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ ਅਤੇ ਆਪਣੇ ਕਰੀਅਰ ਦੀਆਂ ਉਪਲਬਧੀਆਂ ਵਿੱਚ ਇੱਕ ਹੋਰ ਕਾਮਯਾਬੀ ਸ਼ਾਮਲ ਕਰ ਲਈ।

ਫੋਟੋ ਕੈਪਸ਼ਨ: ਆਸਟਰੀਆ ਦੇ ਮੋਂਟਾਫੋਨ ਵਿੱਚ ਹੋਏ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ਦੌਰਾਨ ਸੋਨੇ ਦਾ ਤਮਗਾ ਜਿੱਤਣ ਵਾਲੇ ਕਨੇਡਾ ਦੇ ਖਿਡਾਰੀ ਰੀਸ ਹੌਡਨ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.