BREAKING
Latest news from Surrey, BC & Punjab — Stay updated with GKM News
Advertisement
Advertisement
HomeAlberta › ਅਲਬਰਟਾ ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਦਿਆਰਥਣਾਂ ਦੀ ਮੌਤ
Alberta 🇮🇳 ਪੰਜਾਬੀ

ਅਲਬਰਟਾ ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਦਿਆਰਥਣਾਂ ਦੀ ਮੌਤ

🔄 Updated: February 25, 2026 ⏱ 0 min read
ਅਲਬਰਟਾ ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਦਿਆਰਥਣਾਂ ਦੀ ਮੌਤ

ਵੈਨਕੂਵਰ, 24 ਫਰਵਰੀ (ਮਲਕੀਤ ਸਿੰਘ) – ਅਲਬਰਟਾ ਸੂਬੇ ਦੇ ਜੈਸਪਰ ਅਤੇ ਹਿੰਟਨ ਦਰਮਿਆਨ ਹਾਈਵੇ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਹਾਈ ਸਕੂਲ ਦੀਆਂ ਵਿਦਿਆਰਥਣਾਂ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਹਾਦਸਾ ਸੋਮਵਾਰ ਸ਼ਾਮ ਲਗਭਗ ਸਵਾ ਸੱਤ ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਪਿਕਅੱਪ ਵਾਹਨ ਅਤੇ ਇੱਕ ਵੱਡੇ ਮਾਲ ਵਾਹਨ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇਹ ਥਾਂ ਜੈਸਪਰ ਤੋਂ ਲਗਭਗ ਦਸ ਕਿਲੋਮੀਟਰ ਪੂਰਬ ਵੱਲ ਸਥਿਤ ਹੈ।

Advertisement

ਮਰਨ ਵਾਲੀਆਂ ਦੋਵੇਂ ਲੜਕੀਆਂ ਹਿੰਟਨ ਸਥਿਤ ਹਾਈ ਸਕੂਲ ਦੀਆਂ ਵਿਦਿਆਰਥਣਾਂ ਸਨ ਅਤੇ ਜੈਸਪਰ ਦੀ ਅੰਡਰ 18 ਸਾਲਾ ਹਾਕੀ ਟੀਮ ਨਾਲ ਜੁੜੀਆਂ ਹੋਈਆਂ ਸਨ। ਪੁਲਿਸ ਅਨੁਸਾਰ, ਪਿਕਅੱਪ ਵਾਹਨ ਚਲਾ ਰਹੀ 17 ਸਾਲਾ ਲੜਕੀ ਅਤੇ ਨਾਲ ਬੈਠੀ 18 ਸਾਲਾ ਲੜਕੀ ਨੂੰ ਮੌਕੇ ’ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਇਸ ਦੁਖਦਾਈ ਘਟਨਾ ਨਾਲ ਜੈਸਪਰ ਅਤੇ ਹਿੰਟਨ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Related Stories
Advertisement
Related Stories