Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਯੌਨ ਸ਼ੋਸ਼ਣ ਦੀ ਜਾਂਚ ਲਈ ਸਰੀ ਪੁਲਿਸ ਵੱਲੋਂ ਜਨਤਾ ਤੋਂ ਸਹਿਯੋਗ ਦੀ ਅਪੀਲ

Surrey Police Service is seeking public assistance after a 10-year-old girl was sexually assaulted inside a business near 138 Street on September 17, 2025. SPS has released a suspect image and is asking anyone with information to come forward.

Image for story: ਯੌਨ ਸ਼ੋਸ਼ਣ ਦੀ ਜਾਂਚ ਲਈ ਸਰੀ ਪੁਲਿਸ ਵੱਲੋਂ ਜਨਤਾ ਤੋਂ ਸਹਿਯੋਗ ਦੀ ਅਪੀਲ

Surrey news Room (Press Release)

ਸਰੀ ਪੁਲਿਸ ਸਰਵਿਸ (SPS) ਨੇ 10 ਸਾਲ ਦੀ ਬੱਚੀ ਨਾਲ ਹੋਏ ਇੱਕ ਗੰਭੀਰ ਯੌਨ ਸ਼ੋਸ਼ਣ ਮਾਮਲੇ ਦੀ ਜਾਂਚ ਵਿੱਚ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

17 ਸਤੰਬਰ 2025 ਨੂੰ ਲਗਭਗ ਸ਼ਾਮ 7:15 ਵਜੇ, 10 ਸਾਲ ਦੀ ਬੱਚੀ 138 ਸਟ੍ਰੀਟ ਦੇ 7100 ਬਲਾਕ ਵਿੱਚ ਸਥਿਤ ਇੱਕ ਕਾਰੋਬਾਰਕ ਥਾਂ ਵਿਚ ਮੌਜੂਦ ਸੀ, ਜਦੋਂ ਇੱਕ ਅਣਪਛਾਤਾ ਨੌਜਵਾਨ ਮਰਦ ਉਸਦੇ ਕੋਲ ਆਇਆ, ਉਸਦੀ ਪਿੱਠ ‘ਤੇ ਹੱਥ ਲਾਇਆ ਅਤੇ ਘਟਨਾ ਤੋਂ ਬਾਅਦ ਤੁਰੰਤ ਫਰਾਰ ਹੋ ਗਿਆ।

ਲਗਭਗ 8:00 ਵਜੇ SPS ਨੂੰ ਸੁਚਨਾ ਮਿਲੀ ਅਤੇ ਫਰੰਟਲਾਈਨ ਮੈਂਬਰ ਮੌਕੇ ‘ਤੇ ਪਹੁੰਚੇ। ਇਸ ਮਾਮਲੇ ਦੀ ਜਾਂਚ SPS Special Investigation Section ਵੱਲੋਂ ਸੰਭਾਲੀ ਜਾ ਰਹੀ ਹੈ।

ਅੱਜ SPS ਨੇ ਸ਼ੱਕੀ ਦੀ ਤਸਵੀਰ ਜਾਰੀ ਕੀਤੀ ਹੈ, ਤਾਂ ਜੋ ਕੋਈ ਵੀ ਵਿਅਕਤੀ ਉਸਨੂੰ ਪਛਾਣ ਕੇ ਪੁਲਿਸ ਦੀ ਮਦਦ ਕਰ ਸਕੇ।

ਸ਼ੱਕੀ ਦੀ ਵਰਣਨਾ ਇਹ ਹੈ:

ਮਰਦ, ਨਸਲ ਅਣਜਾਣ ਉਮਰ ਲਗਭਗ 20 ਤੋਂ 30 ਸਾਲ ਲੰਬਾਈ ਲਗਭਗ 5’9” ਨੀਲੀ ਲੰਮੀ ਕਮੀਜ਼, ਡਾਰਕ ਓਵਰਆਲ, ਹਲਕੇ ਰੰਗ ਦੀ ਟੋਪੀ, ਕਰਾਸ-ਬਾਡੀ ਬੈਗ, ਅਤੇ ਹੈਡਫੋਨ ਪਹਿਨੇ

ਜੇ ਕਿਸੇ ਕੋਲ ਇਸ ਘਟਨਾ ਬਾਰੇ ਜਾਣਕਾਰੀ ਹੈ ਜਾਂ ਸ਼ੱਕੀ ਦੀ ਪਛਾਣ ਕਰ ਸਕਦਾ ਹੈ, ਤਾਂ ਕਿਰਪਾ ਕਰਕੇ SPS ਨਾਨ-ਇਮਰਜੈਂਸੀ ਲਾਈਨ 604-599-0502 ‘ਤੇ ਸੰਪਰਕ ਕਰੋ ਜਾਂ Crime Stoppers 1-800-222-8477 ‘ਤੇ ਕਾਲ ਕਰਕੇ ਫਾਈਲ ਨੰਬਰ 25-81384 (SU) ਦੱਸੋ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.