Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਲੰਮਾ ਸਮਾਂ ਅੱਖਾਂ ਚ ਰੜਕੇਗਾ ਟੰਬਲਰ ਰਿਜ਼ ਗੋਲਾਬਾਰੀ ਦਾ ‘ਖੂਨੀ ਦੁਖਾਂਤ’ !

The mountain town of Tumblr Ridge mourns the loss of six children and two adults in a devastating school shooting. Community members and leaders gather in tribute, showing resilience and unity in the face of tragedy.

A man places a flower at an outdoor memorial of flowers and stuffed animals beneath an evergreen tree.

ਸ਼ਹਿਰ ਵਾਸੀਆਂ ਚ ਅਜੇ ਤੱਕ ਸੋਗ ਦਾ ਮਾਹੌਲ

ਵੈਨਕੂਵਰ, 16 ਫਰਵਰੀ (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰ ਵਿੱਚ ਸਥਿਤ ਟੰਬਲਰ ਰਿਜ਼ ਸ਼ਹਿਰ ਵਿੱਚ ਪਿਛਲੇ ਹਫਤੇ ਉਥੋਂ ਦੇ ਇੱਕ ਸਕੂਲ ਵਿੱਚ ਵਾਪਰੀ ਭਿਆਨਕ ਗੋਲਾਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਅਜੇ ਤੱਕ ਸੋਗ ਦਾ ਮਾਹੌਲ ਸਿਰਜਿਆ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦਰਦਨਾਕ ਹਾਦਸੇ ਵਿੱਚ ਫੁੱਲਾਂ ਵਰਗੇ 6 ਮਸੂਮ ਬੱਚਿਆਂ ਸਮੇਤ 2 ਹੋਰਨਾਂ ਦੀ ਮੌਤ ਹੋ ਗਈ ਸੀ, ਜਿਸ ਨਾਲ ਪੂਰਾ ਕੈਨੇਡਾ ਹਿਲ ਗਿਆ ਸੀ ਉਕਤ ਦੁਖਦਾਈ
ਘਟਨਾ ਤੋਂ ਕੁਝ ਦਿਨ ਬਾਅਦ ਸ਼ਹਿਰ ਵਿੱਚ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕਨੇਡਾ ਦੇ ਹੋਰਨਾਂ ਸਿਆਸੀ ਆਗੂਆਂ ਸਮੇਤ ਸੈਂਕੜੇ ਲੋਕਾਂ ਨੇ ਸ਼ਾਮਲ ਹੋ ਕੇ ਮ੍ਰਿਤਕਾਂ ਨੂੰ ਯਾਦ ਕੀਤਾ। ਲੋਕਾਂ ਵੱਲੋਂ ਫੁੱਲ, ਮੋਮਬੱਤੀਆਂ ਅਤੇ ਖਿਲੌਣੇ ਰੱਖ ਕੇ ਆਪਣੇ ਦੁੱਖ ਅਤੇ ਅਤੇ ਮ੍ਰਿਤਕਾਂ ਦੇ ਸਨਮਾਨ ਦਾ ਪ੍ਰਗਟਾਵਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਵੈਸਟ ਮੋਬਰਲੀ ਫਸਟ ਨੇਸ਼ਨਜ਼ ਦੇ ਬਜ਼ੁਰਗ ਜਾਰਜ ਡੈਸਜਾਰਲੇ ਨੇ ਇਸ ਮੌਕੇ ਦੁਆ ਕਰਵਾਈ ਅਤੇ ਲੋਕਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਆਪਸੀ ਸਹਿਯੋਗ ਅਤੇ ਪਿਆਰ ਹੀ ਸਭ ਤੋਂ ਵੱਡੀ ਤਾਕਤ ਹੈ।

ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਹ ਘਟਨਾ ਸਮੁੱਚੇ ਕਨੇਡਾ ਦੇ ਸਾਰੇ ਭਾਈਚਾਰਿਆਂ ਅਤੇ ਸਾਰੀਆਂ ਕਮਊਨਿਟੀਆਂ ਲਈ ਇੱਕ ਵੱਡਾ ਝਟਕਾ ਸੀ ਜਿਸ ਮਗਰੋਂ ਲੋਕ ਇਕ-ਦੂਜੇ ਦਾ ਸਾਥ ਦੇ ਕੇ ਹੌਂਸਲੇ ਨਾਲ ਅੱਗੇ ਵਧਣ ਲਈ ਯਤਨਸ਼ੀਲ ਹਨ।

ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਪੀੜਤ ਪਰਿਵਾਰਾਂ ਲਈ ਮਨੋਵਿਗਿਆਨਕ ਸਹਾਇਤਾ ਅਤੇ ਕੌਂਸਲਿੰਗ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਨਾਲ ਹੀ, ਸਕੂਲਾਂ ਅਤੇ ਕਮਿਊਨਿਟੀ ਕੇਂਦਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਇਸ ਦੁੱਖਦਾਈ ਘਟਨਾ ਦੇ ਬਾਵਜੂਦ, ਟੰਬਲਰ ਰਿਜ਼ ਦੇ ਵਸਨੀਕਾਂ ਵੱਲੋਂ ਦਿਖਾਇਆ ਗਿਆ ਆਪਸੀ ਪਿਆਰ ਅਤੇ ਇਕਜੁਟਤਾ ਸਮੁੱਚੀ ਮਨੁੱਖਤਾ ਦੀ ਇੱਕ ਨਵੀਂ ਮਿਸਾਲ ਬਣ ਕੇ ਸਾਹਮਣੇ ਆਈ ਹੈ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.