BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸ਼ਿਵਰਾਤਰੀ ਦੇ ਮੌਕੇ ਤੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਲੱਗੀਆਂ ਰੌਣਕਾਂ
British Columbia 🇮🇳 ਪੰਜਾਬੀ

ਸ਼ਿਵਰਾਤਰੀ ਦੇ ਮੌਕੇ ਤੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਲੱਗੀਆਂ ਰੌਣਕਾਂ

🔄 Updated: February 17, 2026 ⏱ 1 min read
ਸ਼ਿਵਰਾਤਰੀ ਦੇ ਮੌਕੇ ਤੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਲੱਗੀਆਂ ਰੌਣਕਾਂ

ਮਹਾਂ ਸ਼ਿਵਰਾਤਰੀ ਮੌਕੇ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵਿੱਚ ਹਾਜ਼ਰ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ।

ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂ ਹੋਏ ਨਤਮਸਤਕ

Advertisement

ਮੱਥਾ ਟੇਕਣ ਲਈ ਲੱਗੀਆਂ ਨਜ਼ਰ ਆਈਆਂ ਲੰਬੀਆਂ ਕਤਾਰਾਂ

ਵੈਨਕੂਵਰ, 16 ਫਰਵਰੀ ( ਮਲਕੀਤ ਸਿੰਘ ) – ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਰੀ ਸ਼ਹਿਰ ਚ ਸਥਿਤ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਵੇਰੇ ਤੋਂ ਦੇਰ ਰਾਤ ਤੱਕ ਮੰਦਰ ਦੇ ਗਲਿਆਰੇ ਚ ਪੁੱਜੇ ਹਜ਼ਾਰਾਂ ਸ਼ਰਧਾਲੂਆਂ ਦੀਆ ਰੌਣਕਾਂ ਲੱਗੀਆਂ ਨਜਰੀ ਪਈਆਂ ਸ਼ਰਧਾਲੂਆਂ ਦੀ ਬਹੁਤਾਤ ਕਾਰਨ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰਵਾਰ ਮੱਥਾ ਟੇਕਣ ਲਈ ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪਿਆ ਜਿਸ ਕਾਰਨ ਦੇਰ ਰਾਤ ਤੀਕ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਾ ਰਿਹਾ
ਮਹਾਂ ਸ਼ਿਵਰਾਤਰੀ ਦੇ ਪਾਵਨ ਮੌਕੇ ਸ਼ਰਧਾਲੂਆਂ ਵੱਲੋਂ ‘ਬਮ ਬਮ ਭੋਲੇ’ ਦੇ ਜੈਕਾਰਿਆਂ ਅਤੇ ਭਜਨ ਮੰਡਲੀਆ ਦੇ ਧਾਰਮਿਕ ਸ਼ਬਦਾਂ ਦੇ ਉਚਾਰਨ ਦੀ ਮਨਮੋਹਕ ਆਵਾਜ਼ ਨਾਲ ਸਮੁੱਚਾ ਮਾਹੌਲ ਭਗਵਾਨ ਸ਼ਿਵ ਦੀ ਸ਼ਰਧਾ ਦੇ ਰੰਗ
ਚ ਰੰਗਿਆ ਮਹਿਸੂਸ ਹੋਇਆ

ਮੰਦਰ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵੱਖ-ਵੱਖ ਤਰ੍ਹਾਂ ਦੇ ਸਵਾਦਲੇ ਪਕਵਾਨਾਂ ਦੇ ਲੰਗਰਾ ਨੇੜੇ ਵੀ ਸ਼ਰਧਾਲੂਆਂ ਦੀਆਂ ਭੀੜਾਂ ਲੱਗੀਆਂ ਨਜ਼ਰੀ ਪਈਆਂ । ਇਸ ਦੇ ਨਾਲ ਨਾਲ ਉੱਥੇ ਮੌਜੂਦ ਸੇਵਾਦਾਰ ਵੀ ਬੜੀ ਨਿਸ਼ਚਾ ਅਤੇ ਸ਼ਰਧਾ ਨਾਲ ਸ਼ਰਧਾਲੂਆਂ ਨੂੰ ਲੰਗਰ ਵਰਤਾਉਂਦੇ ਨਜ਼ਰੀ ਆਏ
ਇਸ ਇਸ ਮੌਕੇ ਤੇ ਹੋਰਨਾਂ ਸਿਆਸੀ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਸਰੀ ਦੀ ਮੇਅਰ ਬ੍ਰੈਂਡਾਂਲੌਕ,ਐਮਐਲਏ ਮਨਦੀਪ ਧਾਲੀਵਾਲ,ਐਮਐਲਏ ਬਰਾਇਨ ਟੈਪਰ ਅਤੇ ਕੌਂਸਲਰ ਲਿੰਡਾ ਐਨਸ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ
ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਤੀਸ਼ ਕੁਮਾਰ ਅਤੇ ਵਿਨੇ ਸ਼ਰਮਾ ਵੱਲੋਂ ਸਾਰੇ ਆਗੂਆਂ ਦਾ ਸਨਮਾਨ ਕੀਤਾ ਗਿਆ।
ਮਹਾਂ ਸ਼ਿਵਰਾਤਰੀ ਦੌਰਾਨ ਸ਼ਰਧਾਲੂਆਂ ਦੀ ਵੱਡੀ ਹਾਜ਼ਰੀ ਨੇ ਦਰਸਾਇਆ ਕਿ ਪਰਦੇਸ ਵਿੱਚ ਵੀ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਪੂਰੀ ਸ਼ਰਧਾ ਨਾਲ ਨਿਭਾਇਆ ਜਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯਾਸ਼ੀਨ ਵਾਹਲਾ,ਰਾਜ ਅਲੀ,ਉੱਘੇ
ਸੈਫ ਬਲਰਾਮ ਬੱਲੀ ਅਤੇ ਕਾਨੂੰਨੀ ਸਲਾਹਕਾਰ ਰੈਲਿਸ਼ਨੂਰ ਰੰਧਾਵਾ ਵੀ ਹਾਜ਼ਰ ਸਨ
ਕੈਪਸ਼ਨ: ਸ਼ਿਵਰਾਤਰੀ ਦੇ ਮੌਕੇ ਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਚ ਨਤਮਸਤਕ ਹੋਣ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories