BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ ਵਿੱਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ ਵਿੱਚ ਚਲਣ ਦੀ ਇਜਾਜ਼ਤ
British Columbia 🇮🇳 ਪੰਜਾਬੀ

ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ ਵਿੱਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ ਵਿੱਚ ਚਲਣ ਦੀ ਇਜਾਜ਼ਤ

🔄 Updated: February 25, 2026 ⏱ 1 min read
ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ ਵਿੱਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ ਵਿੱਚ ਚਲਣ ਦੀ ਇਜਾਜ਼ਤ

ਵੈਨਕੂਵਰ, 24 ਫਰਵਰੀ (ਮਲਕੀਤ ਸਿੰਘ) – ਕਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਆਉਣ ਵਾਲੇ ਫੀਫਾ ਵਰਲਡ ਕੱਪ ਦੌਰਾਨ ਟਰੈਫਿਕ ਨੂੰ ਕੰਟਰੋਲ ਚ ਰੱਖਣ ਦੇ ਮੰਤਵ ਵਜੋਂ ਫੀਫਾ ਵੱਲੋਂ ਮਾਨਤਾ ਪ੍ਰਾਪਤ ਵਾਹਨਾਂ ਨੂੰ ਸ਼ਹਿਰ ਦੀਆਂ ਬੱਸ ਲੇਨਾਂ ਵਿੱਚ ਚਲਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਸਬੰਧੀ ਵੈਨਕੂਵਰ ਸਿਟੀ ਕੌਂਸਲ ਵੱਲੋਂ ਲਏ ਗਏ ਇੱਕ ਫੈਸਲੇ ਮੁਤਾਬਿਕ ਫੀਫਾ-ਮਾਨਤਾ ਪ੍ਰਾਪਤ ਵਾਹਨ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਵੈਨਕੂਵਰ ਦੀਆਂ ਬੱਸ ਲੇਨਾਂ ਦੀ ਵਰਤੋਂ ਕਰ ਸਕਣਗੇ।

Advertisement

ਇਸ ਫੈਸਲੇ ਅਨੁਸਾਰ, ਬੱਸ ਲੇਨਾਂ ਦੀ ਵਰਤੋਂ ਨਾਲ ਫੀਫਾ ਅਧਿਕਾਰੀਆਂ, ਖਿਡਾਰੀਆਂ ਅਤੇ ਟੂਰਨਾਮੈਂਟ ਨਾਲ ਜੁੜੇ ਅਹਿਮ ਸਟਾਫ਼ ਦੀ ਆਵਾਜਾਈ ਤੇਜ਼ ਅਤੇ ਸੁਚੱਜੀ ਬਣਾਈ ਜਾ ਸਕੇਗੀ।

ਇਹ ਪ੍ਰਬੰਧ ਵਰਲਡ ਕੱਪ ਦੌਰਾਨ ਅਸਥਾਈ ਤੌਰ ’ਤੇ ਲਾਗੂ ਰਹੇਗਾ ਅਤੇ ਟੂਰਨਾਮੈਂਟ ਮਗਰੋਂ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ

Related Stories
Advertisement
Related Stories