BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਨਾਨਾਇਮੋ ਗੋਲੀਬਾਰੀ ਮਾਮਲੇ ਵਿੱਚ 17 ਸਾਲਾ ਨੌਜਵਾਨ ਗ੍ਰਿਫ਼ਤਾਰ
British Columbia 🇮🇳 ਪੰਜਾਬੀ

ਨਾਨਾਇਮੋ ਗੋਲੀਬਾਰੀ ਮਾਮਲੇ ਵਿੱਚ 17 ਸਾਲਾ ਨੌਜਵਾਨ ਗ੍ਰਿਫ਼ਤਾਰ

🔄 Updated: February 17, 2026 ⏱ 1 min read
ਨਾਨਾਇਮੋ ਗੋਲੀਬਾਰੀ ਮਾਮਲੇ ਵਿੱਚ 17 ਸਾਲਾ ਨੌਜਵਾਨ ਗ੍ਰਿਫ਼ਤਾਰ
ਨਾਨਾਇਮੋ ਵਿੱਚ ਗੋਲੀਬਾਰੀ ਮਾਮਲੇ ਸਬੰਧੀ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ।

ਵੈਨਕੂਵਰ,16 ਫਰਵਰੀ (ਮਲਕੀਤ ਸਿੰਘ) – ਕਨੇਡਾ ਦੇ ਸਮੁੰਦਰੀ ਪਾਣੀਆਂ ਚ ਵਸੇ ਟਾਪੂਨੂਮਾ
ਸ਼ਹਿਰ ਨਨਾਇਮੋ ਵਿੱਚ 11 ਫਰਵਰੀ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ 17 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਪੁਲਿਸ ਮੁਤਾਬਕ, ਇਸ ਘਟਨਾ ਵਿੱਚ 15 ਸਾਲਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆਸੀ
ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਹੌਲੀ-ਹੌਲੀ ਸਿਹਤਯਾਬ ਹੋ ਰਿਹਾ ਹੈ ਪੁਲਿਸ ਵੱਲੋਂ ਦੋਸ਼ੀ ਨੌਜਵਾਨ ਉੱਤੇ ਪੰਜ ਫੌਜਦਾਰੀ ਦੋਸ਼ ਆਇਦ ਕੀਤੇ ਗਏ ਹਨ
ਸੁਣਵਾਈ ਤੋਂ ਬਾਅਦ ਉਸ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਹੈ ਕਿ ਹਾਲੇ ਤੱਕ ਵਰਤਿਆ ਗਿਆ ਹਥਿਆਰ ਬਰਾਮਦ ਨਹੀਂ ਹੋ ਸਕਿਆ ਹੈ ਅਤੇ ਉਸ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ

Advertisement

Related Stories
Advertisement
Related Stories