Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ,ਐਕਸਟੋਰਸ਼ਨ ਘਟਨਾਵਾਂ ਵਿੱਚ ਕਮੀ ਦੇ ਬਾਵਜੂਦ ਸਖ਼ਤ ਕਾਰਵਾਈ ਜਾਰੀ SPS ਵੱਲੋਂ ਕਮਿਊਨਟੀ ਨੂੰ ਸਹਿਯੋਗ ਦੀ ਅਪੀਲ

ਸਰੀ ਵਿੱਚ ਇਸ ਸਾਲ 11 ਐਕਸਟੋਰਸ਼ਨ ਨਾਲ ਸੰਬੰਧਤ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿੱਚੋਂ 10 ਜਨਵਰੀ ਅਤੇ ਇੱਕ ਫਰਵਰੀ ਵਿੱਚ ਵਾਪਰੀ। Surrey Police Service ਵੱਲੋਂ ਨਵੀਆਂ ਪਹਿਲਕਦਮੀਆਂ ਸ਼ੁਰੂ ਕਰਦਿਆਂ ਕਮਿਊਨਟੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਿੰਸਾ…

Surrey Police Chief Constable Norm Lipinski speaking in uniform at a desk, identified by an on-screen name caption.

ਜਨਵਰੀ ਵਿੱਚ 10 ਅਤੇ ਫਰਵਰੀ ਵਿੱਚ 1 ਗੋਲੀਬਾਰੀ ਦੀ ਘਟਨਾ ਦਰਜ; ਫੈਡਰਲ ਅਤੇ ਪ੍ਰਾਂਤੀ ਸਰਕਾਰਾਂ ਨਾਲ ਮਿਲ ਕੇ ਐਕਸਟੋਰਸ਼ਨ ਖ਼ਿਲਾਫ਼ 24/7 ਕਾਰਵਾਈ, Project IRIS ਅਤੇ Project Assurance ਰਾਹੀਂ ਜਨ ਸੁਰੱਖਿਆ ਮਜ਼ਬੂਤ ਕਰਨ ਦੇ ਯਤਨ।

ਸਰੀ ਬੀ. ਸੀ. (SPS) 3 ਮਾਰਚ Surrey Police Service ਵੱਲੋਂ ਸਰੀ ਵਿੱਚ ਚੱਲ ਰਹੇ ਐਕਸਟੋਰਸ਼ਨ ਸੰਕਟ ਬਾਰੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਇਸ ਸਾਲ ਹੁਣ ਤੱਕ 11 ਐਕਸਟੋਰਸ਼ਨ ਨਾਲ ਸੰਬੰਧਤ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ, ਜਨਵਰੀ ਮਹੀਨੇ ਵਿੱਚ 10 ਘਟਨਾਵਾਂ ਹੋਈਆਂ ਜਦਕਿ ਫਰਵਰੀ ਵਿੱਚ ਹੁਣ ਤੱਕ ਸਿਰਫ਼ ਇੱਕ ਘਟਨਾ ਸਾਹਮਣੇ ਆਈ ਹੈ। ਪੁਲਿਸ ਇਸ ਘਟਾਅ ਨੂੰ ਹੌਸਲਾਅਫਜ਼ਾਈ ਮੰਨ ਰਹੀ ਹੈ ਪਰ ਨਾਲ ਹੀ ਸਖ਼ਤ ਕਾਰਵਾਈ ਜਾਰੀ ਰੱਖਣ ਦੀ ਲੋੜ ਵੀ ਦੱਸ ਰਹੀ ਹੈ।

ਫੈਡਰਲ ਅਤੇ ਪ੍ਰਾਂਤੀ ਸਹਿਯੋਗ

ਪਿਛਲੇ ਹਫ਼ਤੇ ਚੀਫ਼ ਲਿਪਿਨਸਕੀ ਨੇ ਪ੍ਰਧਾਨ ਮੰਤਰੀ Mark Carney ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਕਸਟੋਰਸ਼ਨ ਅਪਰਾਧਾਂ ਨੂੰ ਰੋਕਣ ਲਈ ਸਾਂਝੇ ਯਤਨਾਂ ’ਤੇ ਚਰਚਾ ਕੀਤੀ ਗਈ।

ਬੀ.ਸੀ. ਸਰਕਾਰ ਵੱਲੋਂ ਇੱਕ ਕਮਿਊਨਟੀ ਐਡਵਾਈਜ਼ਰੀ ਗਰੁੱਪ ਦੀ ਸਥਾਪਨਾ ਕੀਤੀ ਗਈ ਹੈ, ਜੋ ਕਮਿਊਨਟੀ ਅਤੇ ਪੁਲਿਸ ਵਿਚਕਾਰ ਸਿੱਧੀ ਕੜੀ ਵਜੋਂ ਕੰਮ ਕਰੇਗਾ।

SPS ਦੀਆਂ ਨਵੀਆਂ ਪਹਿਲਕਦਮੀਆਂ

ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ: ਐਕਸਟੋਰਸ਼ਨ ਨਾਲ ਜੁੜੇ ਛੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਕਮਿਊਨਟੀ ਵੱਲੋਂ ਮਹੱਤਵਪੂਰਨ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਹੈ। Project IRIS ਮੁੜ ਸ਼ੁਰੂ: ਘਰਾਂ ਅਤੇ ਵਪਾਰਕ ਸਥਾਨਾਂ ਨੂੰ ਆਪਣੇ ਬਾਹਰੀ ਕੈਮਰੇ ਰਜਿਸਟਰ ਕਰਨ ਦੀ ਸਹੂਲਤ। Project Assurance: 24/7 ਖਾਸ ਟੀਮ ਜੋ ਐਕਸਟੋਰਸ਼ਨ ਨਾਲ ਸੰਬੰਧਤ ਹਿੰਸਾ ਨੂੰ ਰੋਕਣ ਅਤੇ ਪੀੜਤਾਂ ਦੀ ਸਹਾਇਤਾ ਲਈ ਸਮਰਪਿਤ ਹੈ।

SPS ਨੇ ਕਿਹਾ ਕਿ ਉਹ ਅਪਰਾਧੀਆਂ ਨੂੰ ਕਾਬੂ ਕਰਨ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.