BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸਰੀ-ਫਲੀਟਵੁੱਡ ’ਚ ਐਮ.ਐਲ.ਏ. ਜਗਰੂਪ ਸਿੰਘ ਬਰਾੜ ਵਲੋਂ ਹੈਲੋਵੀਨ ਪਾਰਟੀ ਦਾ ਆਯੋਜਨ, ਬੱਚਿਆਂ ਨੇ ਕੀਤੀਆਂ ਖੁਸ਼ ਮੌਜਾਂ
British Columbia 🇮🇳 ਪੰਜਾਬੀ

ਸਰੀ-ਫਲੀਟਵੁੱਡ ’ਚ ਐਮ.ਐਲ.ਏ. ਜਗਰੂਪ ਸਿੰਘ ਬਰਾੜ ਵਲੋਂ ਹੈਲੋਵੀਨ ਪਾਰਟੀ ਦਾ ਆਯੋਜਨ, ਬੱਚਿਆਂ ਨੇ ਕੀਤੀਆਂ ਖੁਸ਼ ਮੌਜਾਂ

🔄 Updated: November 2, 2025 ⏱ 1 min read
ਸਰੀ-ਫਲੀਟਵੁੱਡ ’ਚ ਐਮ.ਐਲ.ਏ. ਜਗਰੂਪ ਸਿੰਘ ਬਰਾੜ ਵਲੋਂ ਹੈਲੋਵੀਨ ਪਾਰਟੀ ਦਾ ਆਯੋਜਨ, ਬੱਚਿਆਂ ਨੇ ਕੀਤੀਆਂ ਖੁਸ਼ ਮੌਜਾਂ

ਸਰੀ (ਮਹਿਸ਼ਿੰਦਰ ਸਿੰਘ ਮਾਂਗਟ) – ਸਰੀ-ਫਲੀਟਵੁੱਡ ਤੋਂ ਐਮ.ਐਲ.ਏ. ਜਗਰੂਪ ਸਿੰਘ ਬਰਾੜ ਵਲੋਂ ਆਪਣੇ ਖੇਤਰ ਦੇ ਨਿਵਾਸੀਆਂ ਨਾਲ ਮਿਲਕੇ ਹੈਲੋਵੀਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬੱਚਿਆਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਖੁਸ਼ੀ ਤੇ ਉਤਸ਼ਾਹ ਨਾਲ ਤਿਉਹਾਰ ਮਨਾਇਆ।

ਬੱਚਿਆਂ ਲਈ ਵਿਸ਼ੇਸ਼ ਤੌਰ ’ਤੇ ਪੰਪਕਿਨ ਕਾਰਵਿੰਗ, ਕੌਸਟਿਊਮ ਸ਼ੋਅ ਤੇ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਰਚਨਾਤਮਕਤਾ ਤੇ ਉਤਸ਼ਾਹ ਪ੍ਰਦਰਸ਼ਿਤ ਕੀਤਾ। ਐਮ.ਐਲ.ਏ. ਜਗਰੂਪ ਸਿੰਘ ਬਰਾੜ ਨੇ ਬੱਚਿਆਂ ਨੂੰ ਇਨਾਮ ਤੇ ਮਿੱਠੀਆਂ ਚੀਜ਼ਾਂ ਵੰਡ ਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ।

Advertisement

ਇਸ ਸਮਾਗਮ ਦਾ ਮਕਸਦ ਸਰੀ ਦੇ ਨਿਵਾਸੀਆਂ ਵਿੱਚ ਮਿਲਾਪ ਤੇ ਖੁਸ਼ਹਾਲੀ ਦਾ ਸੁਨੇਹਾ ਫੈਲਾਉਣਾ ਸੀ, ਜੋ ਕੌਮੀ ਏਕਤਾ ਅਤੇ ਸਾਂਝੀ ਸਭਿਆਚਾਰ ਨੂੰ ਮਜ਼ਬੂਤ ਬਣਾਉਂਦਾ ਹੈ।

ਰਿਪੋਰਟ ਵਲੋਂ: ਮਹਿਸ਼ਿੰਦਰ ਸਿੰਘ ਮਾਂਗਟ

Related Stories
Advertisement
Related Stories