BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸਰੀ ‘ਚ ਦੋ ਲੁਧਿਆਣਵੀਆਂ ਦਾ ਹੋਵੇਗਾ ਦਿਲਚਸਪ ਮੁਕਾਬਲਾ
British Columbia 🇮🇳 ਪੰਜਾਬੀ

ਸਰੀ ‘ਚ ਦੋ ਲੁਧਿਆਣਵੀਆਂ ਦਾ ਹੋਵੇਗਾ ਦਿਲਚਸਪ ਮੁਕਾਬਲਾ

🔄 Updated: October 3, 2024 ⏱ 1 min read
ਸਰੀ ‘ਚ ਦੋ ਲੁਧਿਆਣਵੀਆਂ ਦਾ ਹੋਵੇਗਾ ਦਿਲਚਸਪ ਮੁਕਾਬਲਾ

”ਕੈਨੇਡਾ ਦੇ ਚੋਣ ਰੰਗ ‘ਤੇ ਇਕ ਨਜ਼ਰ”

ਸਰੀ ‘ਚ ਦੋ ਲੁਧਿਆਣਵੀਆਂ ਦਾ ਹੋਵੇਗਾ ਦਿਲਚਸਪ ਮੁਕਾਬਲਾ

Advertisement

ਸਰੀ, ਸਤੰਬਰ (ਜੋਗਿੰਦਰ ਸਿੰਘ)-ਕੈਨੇਡਾ ‘ਚ ਵਸਦੇ ਮਿੰਨੀ ਪੰਜਾਬ ਨੂੰ ਚੋਣ ਰੰਗ ਚੜਨਾ ਸ਼ੁਰੂ ਹੋ ਗਿਆ ਹੈ | ਜੇ ਪੂਰੇ ਕੈਨੇਡਾ ਦੇ ਚੋਣ ਦ੍ਰਿਸ਼ ‘ਤੇ ਝਾਤ ਮਾਰੀਏ ਤਾਂ ਸਰੀ ਦੇ ਨਿਊਟਨ ਸੰਸਦੀ ਹਲਕੇ ਦਾ ਰੰਗ ਕੁਝ ਵੱਖਰਾ ਦਿਸੇਗਾ, ਕਿਉਂਕਿ ਇਸ ਹਲਕੇ ਤੋਂ ਲੁਧਿਆਣਵੀਆਂ ਦਾ ਆਹਮੋ-ਸਾਹਮਣੇ ਇਸ ਵਾਰ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ | ਭਾਵ ਇਸ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਮੁਕਾਬਲੇ ‘ ਚ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਗਿੱਲ ਇਕ ਮਜਬੂਤ ਉਮੀਦਵਾਰ ਵਜੋਂ ਨਜ਼ਰ ਆ ਰਹੇ ਹਨ ਤੇ ਖ਼ਾਸ ਜਿਕਰਯੋਗ ਹੈ ਕਿ ਇਹ ਦੋਵੇਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ |

ਇਸ ਹਲਕੇ ਤੋਂ ਮੌਜੂਦਾ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਦੀ ਗੱਲ ਕਰੀਏ ਤਾਂ ਉਹ ਇਸ ਹਲਕੇ ਤੋਂ ਕਈ ਵਾਰ ਨੁਮਾਇੰਦਗੀ ਕਰ ਚੁੱਕੇ ਹਨ ਤੇ ਲੰਬੇ ਸਮੇਂ ਤੋਂ ਕਾਬਜ ਰਹਿਣ ਕਰਕੇ ਉਨ੍ਹਾਂ ਨੇ ਇਥੇ ਮਜਬੂਤ ਧਿਰ ਬਣਾਈ ਹੋਈ ਹੈ | ਸੁੱਖ ਧਾਲੀਵਾਲ ਆਪਣੇ ਰਾਜਨੀਤਿਕ ਅਨੁਭਵ ਤੇ ਸਥਾਨਕ ਮੁੱਦਿਆਂ ‘ਤੇ ਹਮੇਸ਼ਾ ਧਿਆਨ ਕੇਂਦਰਿਤ ਕਰਨ ਕਰਕੇ ਜਾਣੇ ਜਾਂਦੇ ਹਨ | ਰੁਜਗਾਰ, ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦੇ ਉਨ੍ਹਾਂ ਦੇ ਮੁੱਖ ਚੋਣਾਵੀ ਵਾਅਦਿਆਂ ‘ਚ ਸ਼ਾਮਿਲ ਹਨ | ਇਸ ਹਲਕੇ ਤੋਂ ਉਨ੍ਹਾਂ ਨੇ ਕਈ ਵਾਰ ਜਿੱਤ ਦਰਜ ਕੀਤੀ ਹੈ, ਪਰ ਇਸ ਵਾਰ ਚੋਣ ਦ੍ਰਿਸ਼ ਕੁਝ ਵੱਖਰਾ ਹੈ, ਕਿਉਂਕਿ ਆਉਣ ਵਾਲੀ ਚੋਣ ਲਈ ਸੁੱਖ ਧਾਲੀਵਾਲ ਨੂੰ ਚਣੌਤੀ ਵਾਲੀ ਕਨਜ਼ਰਵੇਟਿਵ ਧਿਰ ਦੇ ਹੱਕ ‘ਚ ਲਹਿਰ ਤੇ ਮੁਕਾਬਲੇ ‘ਚ ਖੜ੍ਹਾ ਉਮੀਦਵਾਰ ਹਰਜੀਤ ਗਿੱਲ ਮਜਬੂਤ ਦਾਅਵੇਦਾਰ ਹੈ | ਹਰਜੀਤ ਗਿੱਲ ਇਕ ਸੀਨੀਅਰ ਪੱਤਰਕਾਰ ਤੇ ਹਲਕੇ ਦੇ ਲੋਕਾਂ ‘ਚ ਇਕ ਜਾਣੀ ਪਹਿਚਾਣੀ ਸ਼ਖ਼ਸੀਅਤ ਹਨ |

ਸ਼.ਗਿੱਲ ਦੇ ਮਜਬੂਤ ਨਿੱਜੀ ਅਧਾਰ ਦੇ ਨਾਲ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੀਆਂ ਆਰਥਿਕ ਨੀਤੀਆਂ ਤੇ ਪਾਰਟੀ ਦੇ ਹੱਕ ‘ਚ ਖੜੀ ਲਹਿਰ ਹਰਜੀਤ ਗਿੱਲ ਨੂੰ ਹੋਰ ਵੱਡੀ ਮਜਬੂਤੀ ਦਿੰਦੀਆਂ ਹਨ | ਇਹ ਵੀ ਜਿਕਰਯੋਗ ਹੈ ਕਿ ਭਾਵੇਂ ਪਿਛਲੀ ਵਾਰ ਵੀ ਇਨ੍ਹਾਂ ਦੋਵਾਂ ਵਿਚਕਾਰ ਮੁਕਾਬਲਾ ਹੋ ਚੁੱਕਾ ਹੈ, ਪਰ ਇਸ ਵਾਰ ਦੇ ਹਾਲਾਤ ਪਿਛਲੀ ਵਾਰ ਨਾਲੋਂ ਵੱਖਰੇ ਹਨ | ਦੱਸ ਦੇਈਏ ਕਿ ਸੁੱਖ ਧਾਲੀਵਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੂਜਾਪੁਰ ਨਾਲ ਸਬੰਧਤ ਹਨ ਤੇ ਹਰਜੀਤ ਗਿੱਲ ਇਸੇ ਜਿਲ੍ਹੇ ਦੇ ਪਿੰਡ ਮਕਸੂਦੜਾ ਨਾਲ ਸਬੰਧਤ ਹਨ | ਹਰਜੀਤ ਗਿੱਲ ਦੇ ਇਕ ਪੱਤਰਕਾਰ ਵਜੋਂ ਵਿਚਰਦਿਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਜਿਕਰ ਕਰੀਏ ਤਾਂ ਉਹ ਕੈਨੇਡਾ ‘ਚ ਮੂਲ ਲੋਕ ਦੇ ਨਾਲ-ਨਾਲ ਪੰਜਾਬ ਦੇ ਵੀ ਹਰ ਚਲੰਤ ਮੁੱਦੇ ‘ਤੇ ਚਰਚਾ ਕਰਦਿਆਂ ਉਨ੍ਹਾਂ ਮੁੱਦਿਆਂ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਲਾਮਬੰਦੀ ਕਰਦੇ ਆ ਰਹੇ ਹਨ ਤੇ ਕੈਨੇਡਾ ‘ਚ ਇਕ ਸਮਾਜ ਸੇਵੀ ਵਜੋਂ ਵੀ ਵਿਚਰ ਰਹੇ ਹਨ | ਇਹ ਵੀ ਦੱਸ ਦੇਈਏ ਕਿ ਕੈਨੇਡਾ ਦਾ ਸਰੀ ਸ਼ਹਿਰ ਮਿੰਨੀ ਪੰਜਾਬ ਵਜੋਂ ਜਾਣਿਆ ਜਾਂਦਾ ਤੇ ਇਸ ਹਲਕੇ ‘ਚ ਪੰਜਾਬੀਆਂ ਦੀ ਵੱਡੀ ਵਸੋਂ ਕਰਕੇ ਇਸ ਹਲਕੇ ਦੀ ਚੋਣ ਲਈ ਪੰਜਾਬ ‘ਚ ਵੀ ਪਹਿਲਾਂ ਹੀ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ |

ਤਸਵੀਰਾਂ ਹਰਜੀਤ ਗਿੱਲ, ਸੁੱਖ ਧਾਲੀਵਾਲ

Related Stories
Advertisement
Related Stories