Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

,

20 ਸਾਲ ਪੁਰਾਣੇ ‘ਬੇਬੀ ਪਰਕਰ’ ਮਾਮਲੇ ਚ ਔਰਤ ਗ੍ਰਿਫਤਾਰ

ਓਨਟਾਰਿਓ ਦੇ ਬ੍ਰੈਂਟਫੋਰਡ ਵਿੱਚ 2005 ਵਿੱਚ ਮਿਲੇ ਨਵਜਾਤ ਬੱਚੇ ਦੀ ਲਾਸ਼ ਦੇ ਮਾਮਲੇ ਵਿੱਚ ਤਕਰੀਬਨ 20 ਸਾਲ ਬਾਅਦ ਡੀਐਨਏ ਜਾਂਚ ਦੇ ਆਧਾਰ ’ਤੇ 39 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

A weathered grave marker partly covered by grass and flowers, with small toys placed along its top.

ਵੈਨਕੂਵਰ, 26 ਫਰਵਰੀ (ਮਲਕੀਤ ਸਿੰਘ) – ਓਨਟਾਰਿਓ ਦੇ ਬ੍ਰੈਂਟਫੋਰਡ ਸ਼ਹਿਰ ਵਿੱਚ 2005 ਵਿੱਚ ਟ੍ਰੇਲ ਨੇੜੇ ਮਿਲੇ ਨਵਜਾਤ ਬੱਚੇ ਦੀ ਲਾਸ਼ ਦੇ ਮਾਮਲੇ ਵਿੱਚ ਦੋ ਦਹਾਕਿਆਂ ਬਾਅਦ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਦਰਜ ਕੀਤੇ ਹਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈ 39 ਸਾਲਾ ਮਹਿਲਾ ਨੂੰ ਬੱਚੇ ਦੀ ਮਾਂ ਮੰਨਿਆ ਜਾ ਰਿਹਾ ਹੈ।

ਇਹ ਮਾਮਲਾ, ਜਿਸਨੂੰ “ਬੇਬੀ ਪਾਰਕਰ” ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ, 28 ਜੁਲਾਈ 2005 ਨੂੰ ਸਾਹਮਣੇ ਆਇਆ ਸੀ ਜਦੋਂ ਇੱਕ ਨਵਜਾਤ ਬੱਚੇ ਦੀ ਲਾਸ਼ ਬ੍ਰੈਂਟਫੋਰਡ ਦੇ ਇੱਕ ਟ੍ਰੇਲ ਨੇੜੇ ਮਿਲੀ ਸੀ। ਇਸ ਘਟਨਾ ਨੇ ਉਸ ਸਮੇਂ ਪੂਰੇ ਇਲਾਕੇ ਨੂੰ ਹਿਲਾ ਦਿੱਤਾ ਸੀ ਅਤੇ ਪੁਲਿਸ ਵੱਲੋਂ ਵਿਆਪਕ ਜਾਂਚ ਕੀਤੀ ਗਈ ਸੀ।

ਪੁਲਿਸ ਨੇ ਦੱਸਿਆ ਕਿ ਤਾਜ਼ਾ ਡੀਐਨਏ ਜਾਂਚ ਅਤੇ ਅਧੁਨਿਕ ਤਕਨੀਕੀ ਸਹਾਇਤਾ ਨਾਲ ਮਾਮਲੇ ਵਿੱਚ ਨਵੀਂ ਸਫਲਤਾ ਮਿਲੀ ਹੈ ਜਾਂਚ ਅਧਿਕਾਰੀਆਂ ਨੇ ਵੀਰਵਾਰ ਨੂੰ ਗ੍ਰਿਫ਼ਤਾਰੀ ਕਰਦੇ ਹੋਏ ਮਹਿਲਾ ’ਤੇ ਬੱਚੇ ਦੀ ਲਾਸ਼ ਨਾਲ ਬੇਅਦਬੀ ਕਰਨ ਸਬੰਧੀ ਦੋਸ਼ ਲਗਾਏ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਹਾਲੇ ਵੀ ਜਾਰੀ ਹੈ ਅਤੇ ਅਦਾਲਤੀ ਕਾਰਵਾਈ ਦੇ ਮੱਦੇਨਜ਼ਰ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ 

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.