Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਪਿਕਸ ਸੋਸਾਇਟੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲਈ ਓਪਟੀਮਾ ਲਿਵਿੰਗ ਨੂੰ ਪ੍ਰਬੰਧਕੀ ਭਾਗੀਦਾਰ ਨਿਯੁਕਤ

ਪੀ.ਆਈ.ਸੀ.ਐਸ. ਸੋਸਾਇਟੀ ਨੇ ਸਰੀ ਵਿੱਚ ਬਣ ਰਹੀ 125 ਬਿਸਤਰਾਂ ਵਾਲੀ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲੰਬੇ ਸਮੇਂ ਦੀ ਦੇਖਭਾਲ ਸੁਵਿਧਾ ਲਈ ਓਪਟੀਮਾ ਲਿਵਿੰਗ ਨੂੰ ਪ੍ਰਬੰਧਕੀ ਭਾਗੀਦਾਰ ਨਿਯੁਕਤ ਕੀਤਾ ਹੈ, ਜੋ 2027 ਦੀ ਸ਼ੁਰੂਆਤ ਵਿੱਚ ਖੁਲਣ ਦੀ ਉਮੀਦ ਹੈ।

Image for story: ਪਿਕਸ ਸੋਸਾਇਟੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲਈ ਓਪਟੀਮਾ ਲਿਵਿੰਗ ਨੂੰ ਪ੍ਰਬੰਧਕੀ  ਭਾਗੀਦਾਰ ਨਿਯੁਕਤ

ਪਿਕਸ ਸੋਸਾਇਟੀ ਨੇ ਸਰੀ ਵਿੱਚ ਬਣ ਰਹੀ 125 ਬਿਸਤਰਾਂ ਵਾਲੀ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲੰਬੇ ਸਮੇਂ ਦੀ ਦੇਖਭਾਲ ਸੁਵਿਧਾ ਲਈ ਓਪਟੀਮਾ ਲਿਵਿੰਗ ਨੂੰ ਪ੍ਰਬੰਧਕੀ ਭਾਗੀਦਾਰ ਨਿਯੁਕਤ ਕੀਤਾ ਹੈ, ਜੋ 2027 ਦੀ ਸ਼ੁਰੂਆਤ ਵਿੱਚ ਖੁਲਣ ਦੀ ਉਮੀਦ ਹੈ।

ਪੀ.ਆਈ.ਸੀ.ਐਸ. ਸੋਸਾਇਟੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲਈ ਓਪਟੀਮਾ ਲਿਵਿੰਗ ਨੂੰ ਪ੍ਰਬੰਧਕੀ ਭਾਗੀਦਾਰ ਨਿਯੁਕਤ

ਸਰੀ, ਬੀ.ਸੀ. – 10 ਫਰਵਰੀ 2026 — ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੋਸਾਇਟੀ ਨੇ ਐਲਾਨ ਕੀਤਾ ਹੈ ਕਿ ਉਸ ਦੀ ਆਉਣ ਵਾਲੀ 125 ਬਿਸਤਰਾਂ ਵਾਲੀ ਲੰਬੇ ਸਮੇਂ ਦੀ ਦੇਖਭਾਲ ਸੁਵਿਧਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲਈ ਓਪਟੀਮਾ ਲਿਵਿੰਗ ਨੂੰ ਅਧਿਕਾਰਕ ਪ੍ਰਬੰਧਕੀ ਭਾਗੀਦਾਰ ਬਣਾਇਆ ਗਿਆ ਹੈ।

ਕਲੋਵਰਡੇਲ, ਸਰੀ ਦੇ 6471–175A ਸਟਰੀਟ ‘ਤੇ ਸਥਿਤ ਇਹ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਕੇਅਰ ਹੋਮ ਦੱਖਣੀ ਏਸ਼ੀਆਈ ਬਜ਼ੁਰਗਾਂ ਦੀ ਭਾਸ਼ਾ, ਸਭਿਆਚਾਰ ਅਤੇ ਧਾਰਮਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾ ਰਿਹਾ ਹੈ ਅਤੇ 2027 ਦੀ ਸ਼ੁਰੂਆਤ ਵਿੱਚ ਇੱਥੇ ਪਹਿਲੇ ਰਹਿਣ ਵਾਲਿਆਂ ਦਾ ਸਵਾਗਤ ਕਰਨ ਦੀ ਉਮੀਦ ਹੈ।

ਪੀ.ਆਈ.ਸੀ.ਐਸ. ਸੋਸਾਇਟੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਤਬੀਰ ਸਿੰਘ ਚੀਮਾ ਨੇ ਕਿਹਾ,

“ਅਸੀਂ ਓਪਟੀਮਾ ਲਿਵਿੰਗ ਨਾਲ ਸਾਂਝ ਪਾ ਕੇ ਬਹੁਤ ਖੁਸ਼ ਹਾਂ, ਜੋ ਪੱਛਮੀ ਕੈਨੇਡਾ ਵਿੱਚ ਸੀਨੀਅਰ ਕੇਅਰ ਖੇਤਰ ਦਾ ਅਗੇਤਾਰ ਹੈ। ਉਨ੍ਹਾਂ ਦੀ ਵਿਅਕਤੀ-ਕੇਂਦਰਿਤ ਸੇਵਾ ਦੀ ਸੋਚ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਨੂੰ ਸਾਕਾਰ ਕਰਨ ਵਿੱਚ ਬਹੁਤ ਮਦਦਗਾਰ ਹੋਵੇਗੀ।”

ਓਪਟੀਮਾ ਲਿਵਿੰਗ ਦੇ ਕੋ-ਫਾਊਂਡਰ ਅਤੇ ਪ੍ਰਿੰਸੀਪਲ ਫਰੀਦ ਦਾਮਜੀ ਨੇ ਕਿਹਾ ਕਿ ਉਹ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ।

“ਅਸੀਂ ਮੰਨਦੇ ਹਾਂ ਕਿ ਉੱਤਮ ਸੇਵਾ ਲੋਕਾਂ ਅਤੇ ਉਨ੍ਹਾਂ ਦੇ ਸਭਿਆਚਾਰ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਅਸੀਂ ਪੀ.ਆਈ.ਸੀ.ਐਸ. ਨਾਲ ਮਿਲ ਕੇ ਇੱਜ਼ਤ, ਸਨਮਾਨ ਅਤੇ ਆਪਣੇਪਣ ‘ਤੇ ਆਧਾਰਿਤ ਕਮਿਊਨਿਟੀ ਬਣਾਉਣ ਲਈ ਵਚਨਬੱਧ ਹਾਂ।”

ਇਹ ਭਾਗੀਦਾਰੀ ਬ੍ਰਿਟਿਸ਼ ਕੋਲੰਬੀਆ ਦੇ ਬਜ਼ੁਰਗਾਂ ਲਈ ਉੱਚ-ਗੁਣਵੱਤਾ ਵਾਲੀ ਰਿਹਾਇਸ਼ ਅਤੇ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।

ਓਪਟੀਮਾ ਲਿਵਿੰਗ ਬਾਰੇ

2007 ਵਿੱਚ ਸਥਾਪਿਤ ਹੋਈ ਓਪਟੀਮਾ ਲਿਵਿੰਗ ਅੱਜ ਪੱਛਮੀ ਕੈਨੇਡਾ ਦੀਆਂ ਪ੍ਰਮੁੱਖ ਸੀਨੀਅਰ ਲਿਵਿੰਗ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਐਲਬਰਟਾ ਅਤੇ ਬੀ.ਸੀ. ਵਿੱਚ 4,300 ਤੋਂ ਵੱਧ ਰਿਹਾਇਸ਼ੀਆਂ ਦੀ ਸੇਵਾ ਕਰ ਰਹੀ ਹੈ। ਇਹ ਸੰਸਥਾ ਇੰਡਿਪੈਂਡੈਂਟ ਲਿਵਿੰਗ, ਅਸਿਸਟਡ ਲਿਵਿੰਗ, ਲਾਂਗ-ਟਰਮ ਕੇਅਰ ਅਤੇ ਮੈਮੋਰੀ ਕੇਅਰ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.