Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

,

ਕੈਨੇਡਾ ਵੱਲੋਂ ਮੈਕਸੀਕੋ ਯਾਤਰਾ ਤੋਂ ਪਰਹੇਜ਼ ਦੀ ਅਪੀਲ, ਕਾਰਟੈਲ ਮੁਖੀ ਦੀ ਮੌਤ ਮਗਰੋਂ ਹਿੰਸਾ ਵਿੱਚ ਤੇਜ਼ੀ

ਕਾਰਟੈਲ ਮੁਖੀ ਦੀ ਮੌਤ ਤੋਂ ਬਾਅਦ ਮੈਕਸੀਕੋ ਵਿੱਚ ਹਿੰਸਾ ਵਧੀ, ਕੈਨੇਡਾ ਵੱਲੋਂ ਯਾਤਰਾ ਤੋਂ ਬਚਣ ਦੀ ਸਲਾਹ, ਪੁਰਤੋ ਵੈਲਾਰਤਾ ਸਮੇਤ ਕਈ ਖੇਤਰਾਂ ਵਿੱਚ ਤਣਾਅ।

Image for story: ਕੈਨੇਡਾ ਵੱਲੋਂ ਮੈਕਸੀਕੋ ਯਾਤਰਾ ਤੋਂ ਪਰਹੇਜ਼ ਦੀ ਅਪੀਲ, ਕਾਰਟੈਲ ਮੁਖੀ ਦੀ ਮੌਤ ਮਗਰੋਂ ਹਿੰਸਾ ਵਿੱਚ ਤੇਜ਼ੀ

ਵੈਨਕੂਵਰ, 23 ਫਰਵਰੀ (ਮਲਕੀਤ ਸਿੰਘ) – ਕਨੇਡਾ ਦੇ ਗੁਆਂਢੀ ਮੁਲਕ ਮੈਕਸੀਕੋ ਵਿੱਚ ਮਸ਼ਹੂਰ ਨਸ਼ਾ ਕਾਰਟੈਲ ਮੁਖੀ ਦੀ ਮੌਤ ਤੋਂ ਬਾਅਦ ਕਈ ਖੇਤਰਾਂ ਵਿੱਚ ਭਿਆਨਕ ਹਿੰਸਾ ਫੈਲਣ ਕਾਰਨ ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਮੈਕਸੀਕੋ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਚੇਤਾਵਨੀ ਮੁਤਾਬਕ, ਕਈ ਸ਼ਹਿਰਾਂ ਵਿੱਚ ਗੋਲਾਬਾਰੀ, ਧਮਾਕੇ, ਅੱਗਜ਼ਨੀ ਅਤੇ ਸੜਕਾਂ ਦੀ ਨਾਕਾਬੰਦੀ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਖ਼ਾਸ ਤੌਰ ’ਤੇ ਸੈਲਾਨੀ ਸ਼ਹਿਰ ਪੁਰਤੋ ਵੈਲਾਰਤਾ ਵਿੱਚ ਹਾਲਾਤ ਕਾਫ਼ੀ ਤਣਾਓਪੂਰਣ ਬਣੇ ਹੋਏ ਹਨ, ਜਿੱਥੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ।

ਰਿਪੋਰਟਾਂ ਅਨੁਸਾਰ, ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਅਤੇ ਹਵਾਈ ਅੱਡਿਆਂ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਕਈ ਇਲਾਕਿਆਂ ਵਿੱਚ ਕਰਫ਼ਿਊ ਵਰਗੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ।

ਮੈਕਸੀਕੋ ਦੀ ਰਾਸ਼ਟਰਪਤੀ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ, ਪਰ ਹਾਲਾਤ ਹਜੇ ਵੀ ਨਾਜ਼ੁਕ ਬਣੇ ਹੋਏ ਹਨ। ਕੈਨੇਡਾ ਸਰਕਾਰ ਨੇ ਮੈਕਸੀਕੋ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ, ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਅਧਿਕਾਰੀਆਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਯਾਤਰੀ ਆਪਣੀ ਯਾਤਰਾ ਯੋਜਨਾ ਬਣਾਉਣ ਤੋਂ ਪਹਿਲਾਂ ਸਰਕਾਰੀ ਯਾਤਰਾ ਸਲਾਹਾਂ ਦੀ ਜਾਂਚ ਕਰ ਲੈਣ ਅਤੇ ਐਮਰਜੈਂਸੀ ਸੰਪਰਕ ਜਾਣਕਾਰੀ ਆਪਣੇ ਕੋਲ ਰੱਖਣ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.