BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸਰੀ ਵੱਲੋਂ ਗ਼ੈਰਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜਾਰੀ: ਦੋ ਹੋਰ ਘਰਾਂ ਦੇ ਟਾਈਟਲ ’ਤੇ ਨੋਟਿਸ ਦਾਇਰ
British Columbia 🇮🇳 ਪੰਜਾਬੀ

ਸਰੀ ਵੱਲੋਂ ਗ਼ੈਰਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜਾਰੀ: ਦੋ ਹੋਰ ਘਰਾਂ ਦੇ ਟਾਈਟਲ ’ਤੇ ਨੋਟਿਸ ਦਾਇਰ

🔄 Updated: May 22, 2025 ⏱ 1 min read
ਸਰੀ ਵੱਲੋਂ ਗ਼ੈਰਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜਾਰੀ: ਦੋ ਹੋਰ ਘਰਾਂ ਦੇ ਟਾਈਟਲ ’ਤੇ ਨੋਟਿਸ ਦਾਇਰ

ਸਰੀ, ਬੀ.ਸੀ. – ਕੌਂਸਲ ਨੇ ਸਟਾਫ਼ ਨੂੰ 17669 – 40 ਐਵਿਨਿਊ ਅਤੇ 16460 – 93ਏ ਐਵਿਨਿਊ ਵਿਖੇ ਦੋ ਪ੍ਰੋਪਰਟੀਆਂ ਦੇ ਸਿਰਲੇਖ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿੱਥੇ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸ਼ਹਿਰ ਦੇ ਬਿਲਡਿੰਗ ਬਾਈਲਾਅ ਦੀ ਉਲੰਘਣਾ ਕਰਦਿਆਂ ਗ਼ੈਰਕਾਨੂੰਨੀ ਢੰਗ ਨਾਲ ਘਰਾਂ ਵਿੱਚ ਵਾਧਾ ਅਤੇ ਕਬਜ਼ਾ ਕੀਤਾ ਹੈ। ਜੁਲਾਈ 2024 ਤੋਂ, ਹੁਣ ਤੱਕ ਕੌਂਸਲ ਵੱਲੋਂ 5 ਵਿਸ਼ੇਸ਼ ਮੀਟਿੰਗਾਂ ਕਰ, 8 ਵੱਖ-ਵੱਖ ਪ੍ਰੋਪਰਟੀਆਂ ਦੇ ਟਾਈਟਲ ਤੇ ਨੋਟਿਸ ਦਾਇਰ ਕੀਤੇ ਹਨ, ਜਿਸਨੇ 16 ਘਰ ਮਾਲਕਾਂ ਨੂੰ ਪ੍ਰਭਾਵਿਤ ਕੀਤਾ ਹੈ।

 

Advertisement

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸਿਟੀ ਕੌਂਸਲ ਸਾਡੀ ਕਮਿਊਨਿਟੀ ਦੇ ਮਿਆਰ ਨੂੰ ਕਾਇਮ ਰੱਖਣ ਅਤੇ ਵਸਨੀਕਾਂ ਦੀ ਸੁਰੱਖਿਆ ਦੀ ਰੱਖਿਆ ਕਰਨ ਲਈ ਸਮਰਪਿਤ ਹੈ”। “ਇਨ੍ਹਾਂ ਜਾਇਦਾਦਾਂ ਦੇ ਖ਼ਿਲਾਫ਼ ਹਾਲ ਹੀ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਵਿੱਚ ਪਹਿਲੀ ਪ੍ਰਾਪਰਟੀ ਵਿੱਚ ਘਰ ਦੇ ਨਾਲ ਕਈ ਹੋਰ ਯੂਨਿਟ ਬਣਾਉਣ ਤੋਂ ਇਲਾਵਾ, ਇੱਕ ਸਹਾਇਕ ਇਮਾਰਤ ਉਸਾਰੀ ਗਈ ਅਤੇ ਦੂਜੀ ਫਾਰਮ ਲੈਂਡ ਪ੍ਰੋਪਰਟੀ ਵਿੱਚ ਬਿਨਾਂ ਪਰਮਿਟ ਦੇ ਇੱਕ ਪ੍ਰਸ੍ਤਾਵਿਤ ਗੁਦਾਮ ਵਿੱਚ ਕਈ ਰਿਹਾਇਸ਼ੀ ਯੂਨਿਟਾਂ ਦਾ ਨਿਰਮਾਣ ਕੀਤਾ ਗਿਆ ਸੀ। ਕੌਂਸਲ ਦੀ ਇਹ ਕਾਰਵਾਈ ਬਿਲਡਿੰਗ ਬਾਈਲਾਅਜ਼ ਨੂੰ ਲਾਗੂ ਕਰਨ ਅਤੇ ਗ਼ੈਰਕਾਨੂੰਨੀ ਉਸਾਰੀ ਨੂੰ ਰੋਕਣ ਲਈ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹਨਾਂ ਉਲੰਘਣਾਵਾਂ ਨੂੰ ਹੱਲ ਕਰਨ ਲਈ, ਸਾਡੀ ਇੱਲ-ਲੀਗਲ ਕੌਂਸਟ੍ਰਕਸ਼ਨ ਇਨਫੋਰਸਮੈਂਟ ਟੀਮ ਦੇ ਅਣਥੱਕ ਯਤਨਾਂ ਦਾ ਧੰਨਵਾਦ, ਜਿੰਨ੍ਹਾਂ ਨਿਯਮਾਂ ‘ਤੇ ਪਹਿਰਾ ਦਿੰਦੇ, ਅਸੀਂ ਸਪਸ਼ਟ ਸੁਨੇਹਾ ਦੇ ਰਹੇ ਹਾਂ ਕਿ ਸਰੀ ਸ਼ਹਿਰ ਵਿਚ ਗ਼ੈਰਕਾਨੂੰਨੀ ਅਤੇ ਅਸੁਰੱਖਿਅਤ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ”।

 

ਟਾਈਟਲ ‘ਤੇ ਇਹ ਨੋਟਿਸ 20 ਮਈ, 2025 ਨੂੰ ਹੋਈ ਇੱਕ ਵਿਸ਼ੇਸ਼ ਕੌਂਸਲ ਦੀ ਮੀਟਿੰਗ ਦਾ ਨਤੀਜਾ ਹੈ, ਜਿੱਥੇ ਸਰੀ ਸਿਟੀ ਕਾਉਂਸਿਲ ਨੇ ਜਾਇਦਾਦ ਦੇ ਟਾਈਟਲ ‘ਤੇ ਨੋਟਿਸ ਦਾਇਰ ਕਰਨ ਦਾ ਫੈਸਲਾ ਲਿਆ ਹੈ । ਇਹ ਨੋਟਿਸ ਸੰਭਾਵੀ ਖਰੀਦਦਾਰਾਂ, ਕਰਜ਼ਾ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਅਤੇ ਬੀਮਾਕਰਤਾਵਾਂ ਨੂੰ ਗ਼ੈਰਕਾਨੂੰਨੀ ਉਸਾਰੀ ਅਤੇ ਸੰਪਤੀ ਨਾਲ ਜੁੜੇ ਸੰਭਾਵੀ ਖ਼ਤਰਿਆਂ ਬਾਰੇ ਸੁਚੇਤ ਕਰੇਗਾ।

 

ਕਮਿਊਨਿਟੀ ਚਾਰਟਰ ਦੇ ਸੈਕਸ਼ਨ 57 ਦੇ ਅਧੀਨ ਟਾਈਟਲ ‘ਤੇ ਨੋਟਿਸ, ਇਕ ਸ਼ਹਿਰ ਦੁਆਰਾ ਸੰਭਾਵੀ ਖਰੀਦਦਾਰਾਂ ਸਮੇਤ, ਕਿਸੇ ਜਾਇਦਾਦ ‘ਤੇ ਅਣਅਧਿਕਾਰਤ ਉਸਾਰੀ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਵਰਤਿਆ ਜਾਣ ਵਾਲਾ ਕਾਨੂੰਨੀ

ਉਪਾਅ ਹੈ, ਜੋ ਜ਼ਰੂਰੀ ਬਿਲਡਿੰਗ ਪਰਮਿਟਾਂ ਜਾਂ ਜਾਂਚ-ਪੜਤਾਲ ਤੋਂ ਬਿਨਾਂ ਬਣਾਏ ਗਏ ਸਨ। ਇਹ ਕਈ ਉਦੇਸ਼ਾਂ ਦੀ ਪੂਰਤੀ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:

 

ਬਾਈਲਾਅ ਪਾਲਣਾ ਨੂੰ ਉਤਸ਼ਾਹਿਤ ਕਰਨਾ: ਇਹ ਮਾਲਕਾਂ ਨੂੰ ਆਪਣੀ ਜਾਇਦਾਦ ਨੂੰ ਸਿਟੀ ਦੇ ਬਿਲਡਿੰਗ ਬਾਈਲਾਅ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਘਰ ਘੱਟੋ-ਘੱਟ ਸਿਹਤ ਅਤੇ ਸੁਰੱਖਿਆ ਦੇ ਮਿਆਰ ਅਨੁਸਾਰ ਬਣਾਏ ਗਏ ਹਨ। ਕਾਨੂੰਨ ਮੁਤਾਬਕ ਪਾਲਣਾ ਪ੍ਰਾਪਤ ਹੋਣ ‘ਤੇ ਨੋਟਿਸ ਜਾਇਦਾਦ ਤੋਂ ਹਟਾ ਦਿੱਤਾ ਜਾਵੇਗਾ।

ਪਾਰਦਰਸ਼ਤਾ ਅਤੇ ਜਾਗਰੂਕਤਾ: ਇਹ ਅਣਅਧਿਕਾਰਤ ਉਸਾਰੀ,ਸੰਭਾਵੀ ਖਰੀਦਦਾਰਾਂ ਦੀ ਸੁਰੱਖਿਆ ਅਤੇ ਜਨਤਾ ਨੂੰ ਸੂਚਿਤ ਕਰਨ ਬਾਰੇ ਚੇਤਾਵਨੀ ਵਜੋਂ ਕੰਮ ਕਰਦਾ ਹੈ।

ਲਾਗੂ ਕਰਨਾ ਅਤੇ ਜਵਾਬਦੇਹ ਬਣਾਉਣਾ: ਇਹ ਗ਼ੈਰਕਾਨੂੰਨੀ ਉਸਾਰੀ ਗਤੀਵਿਧੀਆਂ ਲਈ ਜਾਇਦਾਦ ਮਾਲਕਾਂ ਨੂੰ ਜਵਾਬਦੇਹ ਬਣਾ ਕੇ ਇਸਦੇ ਬਿਲਡਿੰਗ ਉਪ-ਨਿਯਮਾਂ ਨੂੰ ਲਾਗੂ ਕਰਨ ਲਈ, ਸਿਟੀ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦਾ ਹੈ।

 

ਸਿਟੀ ਆਫ਼ ਸਰੀ ਨੇ ਗ਼ੈਰਕਾਨੂੰਨੀ ਉਸਾਰੀ ਨਾਲ ਨਜਿੱਠਣ ਲਈ 2022 ਵਿੱਚ ਟੀਮ ਗਠਿਤ ਕੀਤੀ ਸੀ, ਤਾਂ ਜੋ ਸਿਟੀ ਦੇ ਬਾਈਲਾਅ ਨੂੰ ਲਾਗੂ ਕਰਨ ਅਤੇ ਰਿਹਾਇਸ਼ੀ ਉਸਾਰੀ ਜੋ ਬਿਨਾਂ ਪਰਮਿਟ, ਨਿਰੀਖਣ, ਜਾਂ ਸੁਰੱਖਿਆ ਮਾਪਦੰਡਾਂ ਦੇ ਕੀਤੀ ਜਾ ਰਹੀ ਹੈ, ਨੂੰ ਰੋਕਿਆ ਜਾ ਸਕੇ। ਸਿਟੀ ਨੇ ਗ਼ੈਰਕਾਨੂੰਨੀ ਬਿਲਡਿੰਗ ਗਤੀਵਿਧੀਆਂ ਲਈ ਜੁਰਮਾਨੇ ਵੀ ਵਧਾ ਦਿੱਤੇ ਹਨ ਅਤੇ ਅਦਾਲਤੀ ਕਾਰਵਾਈ ਰਾਹੀਂ ਲਾਗੂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

 

ਜੇ ਤੁਹਾਨੂੰ ਕਿਸੇ ਪ੍ਰੋਪਰਟੀ ਤੇ ਸ਼ੱਕ ਹੈ ਕਿ ਬਿਨਾਂ ਪਰਮਿਟ ਦੇ ਉਸਾਰੀ ਕੀਤੀ ਗਈ ਹੈ, ਬਾਰੇ ਸ਼ਿਕਾਇਤ bylawcomplaint@surrey.ca ‘ਤੇ ਈਮੇਲ ਕਰਕੇ ਜਾਂ 604-591-4370 ‘ਤੇ ਕਾਲ ਕਰਕੇ ਕਰੋ। ਤੁਸੀਂ ਸ਼ਿਕਾਇਤ ਔਨਲਾਈਨ ਇਸ ਲਿੰਕ ਤੇ ਜਾ ਕੇ ਵੀ ਕਰ ਸਕਦੇ ਹੋ।

#SurreyBC #IllegalConstruction #CityOfSurrey #BuildingBylaws #CommunitySafety #PropertyNotice #UrbanPlanning #BylawEnforcement #SurreyNews #PunjabiNewsCanada #SukhRakhiya

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories