BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ,ਐਕਸਟੋਰਸ਼ਨ ਘਟਨਾਵਾਂ ਵਿੱਚ ਕਮੀ ਦੇ ਬਾਵਜੂਦ ਸਖ਼ਤ ਕਾਰਵਾਈ ਜਾਰੀ SPS ਵੱਲੋਂ ਕਮਿਊਨਟੀ ਨੂੰ ਸਹਿਯੋਗ ਦੀ ਅਪੀਲ
British Columbia 🇮🇳 ਪੰਜਾਬੀ

ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ,ਐਕਸਟੋਰਸ਼ਨ ਘਟਨਾਵਾਂ ਵਿੱਚ ਕਮੀ ਦੇ ਬਾਵਜੂਦ ਸਖ਼ਤ ਕਾਰਵਾਈ ਜਾਰੀ SPS ਵੱਲੋਂ ਕਮਿਊਨਟੀ ਨੂੰ ਸਹਿਯੋਗ ਦੀ ਅਪੀਲ

🔄 Updated: March 3, 2026 ⏱ 1 min read
ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ,ਐਕਸਟੋਰਸ਼ਨ ਘਟਨਾਵਾਂ ਵਿੱਚ ਕਮੀ ਦੇ ਬਾਵਜੂਦ ਸਖ਼ਤ ਕਾਰਵਾਈ ਜਾਰੀ SPS ਵੱਲੋਂ ਕਮਿਊਨਟੀ ਨੂੰ ਸਹਿਯੋਗ ਦੀ ਅਪੀਲ

ਜਨਵਰੀ ਵਿੱਚ 10 ਅਤੇ ਫਰਵਰੀ ਵਿੱਚ 1 ਗੋਲੀਬਾਰੀ ਦੀ ਘਟਨਾ ਦਰਜ; ਫੈਡਰਲ ਅਤੇ ਪ੍ਰਾਂਤੀ ਸਰਕਾਰਾਂ ਨਾਲ ਮਿਲ ਕੇ ਐਕਸਟੋਰਸ਼ਨ ਖ਼ਿਲਾਫ਼ 24/7 ਕਾਰਵਾਈ, Project IRIS ਅਤੇ Project Assurance ਰਾਹੀਂ ਜਨ ਸੁਰੱਖਿਆ ਮਜ਼ਬੂਤ ਕਰਨ ਦੇ ਯਤਨ।

ਸਰੀ ਬੀ. ਸੀ. (SPS) 3 ਮਾਰਚ Surrey Police Service ਵੱਲੋਂ ਸਰੀ ਵਿੱਚ ਚੱਲ ਰਹੇ ਐਕਸਟੋਰਸ਼ਨ ਸੰਕਟ ਬਾਰੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਇਸ ਸਾਲ ਹੁਣ ਤੱਕ 11 ਐਕਸਟੋਰਸ਼ਨ ਨਾਲ ਸੰਬੰਧਤ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

Advertisement

ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ, ਜਨਵਰੀ ਮਹੀਨੇ ਵਿੱਚ 10 ਘਟਨਾਵਾਂ ਹੋਈਆਂ ਜਦਕਿ ਫਰਵਰੀ ਵਿੱਚ ਹੁਣ ਤੱਕ ਸਿਰਫ਼ ਇੱਕ ਘਟਨਾ ਸਾਹਮਣੇ ਆਈ ਹੈ। ਪੁਲਿਸ ਇਸ ਘਟਾਅ ਨੂੰ ਹੌਸਲਾਅਫਜ਼ਾਈ ਮੰਨ ਰਹੀ ਹੈ ਪਰ ਨਾਲ ਹੀ ਸਖ਼ਤ ਕਾਰਵਾਈ ਜਾਰੀ ਰੱਖਣ ਦੀ ਲੋੜ ਵੀ ਦੱਸ ਰਹੀ ਹੈ।

ਫੈਡਰਲ ਅਤੇ ਪ੍ਰਾਂਤੀ ਸਹਿਯੋਗ

ਪਿਛਲੇ ਹਫ਼ਤੇ ਚੀਫ਼ ਲਿਪਿਨਸਕੀ ਨੇ ਪ੍ਰਧਾਨ ਮੰਤਰੀ Mark Carney ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਕਸਟੋਰਸ਼ਨ ਅਪਰਾਧਾਂ ਨੂੰ ਰੋਕਣ ਲਈ ਸਾਂਝੇ ਯਤਨਾਂ ’ਤੇ ਚਰਚਾ ਕੀਤੀ ਗਈ।

ਬੀ.ਸੀ. ਸਰਕਾਰ ਵੱਲੋਂ ਇੱਕ ਕਮਿਊਨਟੀ ਐਡਵਾਈਜ਼ਰੀ ਗਰੁੱਪ ਦੀ ਸਥਾਪਨਾ ਕੀਤੀ ਗਈ ਹੈ, ਜੋ ਕਮਿਊਨਟੀ ਅਤੇ ਪੁਲਿਸ ਵਿਚਕਾਰ ਸਿੱਧੀ ਕੜੀ ਵਜੋਂ ਕੰਮ ਕਰੇਗਾ।

SPS ਦੀਆਂ ਨਵੀਆਂ ਪਹਿਲਕਦਮੀਆਂ

ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ: ਐਕਸਟੋਰਸ਼ਨ ਨਾਲ ਜੁੜੇ ਛੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਕਮਿਊਨਟੀ ਵੱਲੋਂ ਮਹੱਤਵਪੂਰਨ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਹੈ। Project IRIS ਮੁੜ ਸ਼ੁਰੂ: ਘਰਾਂ ਅਤੇ ਵਪਾਰਕ ਸਥਾਨਾਂ ਨੂੰ ਆਪਣੇ ਬਾਹਰੀ ਕੈਮਰੇ ਰਜਿਸਟਰ ਕਰਨ ਦੀ ਸਹੂਲਤ। Project Assurance: 24/7 ਖਾਸ ਟੀਮ ਜੋ ਐਕਸਟੋਰਸ਼ਨ ਨਾਲ ਸੰਬੰਧਤ ਹਿੰਸਾ ਨੂੰ ਰੋਕਣ ਅਤੇ ਪੀੜਤਾਂ ਦੀ ਸਹਾਇਤਾ ਲਈ ਸਮਰਪਿਤ ਹੈ।

SPS ਨੇ ਕਿਹਾ ਕਿ ਉਹ ਅਪਰਾਧੀਆਂ ਨੂੰ ਕਾਬੂ ਕਰਨ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories