BREAKING
Latest news from Surrey, BC & Punjab — Stay updated with GKM News
Advertisement
Advertisement
HomeCanada › ਕੈਨੇਡਾ ਵਿੱਚ 31 ਮਾਰਚ 2026 ਤੋਂ ਪਾਸਪੋਰਟ ਫੀਸਾਂ ਵਿੱਚ ਵਾਧਾ
Canada 🇮🇳 ਪੰਜਾਬੀ

ਕੈਨੇਡਾ ਵਿੱਚ 31 ਮਾਰਚ 2026 ਤੋਂ ਪਾਸਪੋਰਟ ਫੀਸਾਂ ਵਿੱਚ ਵਾਧਾ

🔄 Updated: March 16, 2026 ⏱ 1 min read
ਕੈਨੇਡਾ ਵਿੱਚ 31 ਮਾਰਚ 2026 ਤੋਂ ਪਾਸਪੋਰਟ ਫੀਸਾਂ ਵਿੱਚ ਵਾਧਾ

ਮਹਿੰਗਾਈ ਦੇ ਕਾਰਨ ਫੀਸਾਂ ਵਿੱਚ ਹਲਕਾ ਵਾਧਾ, ਨਾਲ ਹੀ 30 ਦਿਨਾਂ ਵਿੱਚ ਪਾਸਪੋਰਟ ਪ੍ਰੋਸੈਸਿੰਗ ਦੀ ਗਰੰਟੀ ਦਾ ਐਲਾਨ।

ੳਟਾਵਾ (ਬਿਉਰੋ) ਕੈਨੇਡਾ ਵਿੱਚ ਰਹਿ ਰਹੇ ਅਤੇ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣ ਵਾਲੇ ਨਾਗਰਿਕਾਂ ਲਈ ਇਕ ਅਹਿਮ ਅੱਪਡੇਟ ਸਾਹਮਣੇ ਆਇਆ ਹੈ।

Advertisement

Immigration, Refugees and Citizenship Canada ਦੇ ਅਨੁਸਾਰ 31 ਮਾਰਚ 2026 ਤੋਂ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ਾਂ ਦੀਆਂ ਫੀਸਾਂ ਵਿੱਚ ਹਲਕਾ ਵਾਧਾ ਕੀਤਾ ਜਾਵੇਗਾ।

ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਵਧਦੀ ਮਹਿੰਗਾਈ ਅਤੇ ਪਾਸਪੋਰਟ ਸੇਵਾਵਾਂ ਦੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।

ਇਹ ਬਦਲਾਅ Service Fees Act ਦੇ ਤਹਿਤ ਕੀਤੇ ਜਾ ਰਹੇ ਹਨ, ਜੋ ਸਰਕਾਰ ਨੂੰ ਮਹਿੰਗਾਈ ਦੇ ਅਧਾਰ ’ਤੇ ਸਰਵਿਸ ਫੀਸਾਂ ਵਿੱਚ ਸੋਧ ਕਰਨ ਦੀ ਇਜਾਜ਼ਤ ਦਿੰਦਾ ਹੈ।

ਜਿਕਰਯੋਗ ਹੈ ਕਿ 2013 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਾਸਪੋਰਟ ਫੀਸਾਂ ਵਿੱਚ ਅਧਿਕਾਰਤ ਵਾਧਾ ਕੀਤਾ ਗਿਆ ਹੈ।

ਨਵੀਆਂ ਫੀਸਾਂ ਦੇ ਤਹਿਤ ਕੈਨੇਡਾ ਵਿੱਚ ਰਹਿ ਰਹੇ ਬਾਲਗਾਂ ਲਈ 10 ਸਾਲਾ ਪਾਸਪੋਰਟ ਦੀ ਫੀਸ 160 ਡਾਲਰ ਤੋਂ ਵਧ ਕੇ 163.50 ਡਾਲਰ ਹੋ ਜਾਵੇਗੀ, ਜਦਕਿ 5 ਸਾਲਾ ਪਾਸਪੋਰਟ ਦੀ ਫੀਸ 120 ਡਾਲਰ ਤੋਂ ਵਧ ਕੇ 122.50 ਡਾਲਰ ਹੋਵੇਗੀ।

ਬੱਚਿਆਂ ਦੇ ਪਾਸਪੋਰਟ ਦੀ ਫੀਸ 57 ਡਾਲਰ ਤੋਂ ਵਧ ਕੇ 58.50 ਡਾਲਰ ਹੋ ਜਾਵੇਗੀ।

ਵਿਦੇਸ਼ ਵਿੱਚ ਰਹਿ ਰਹੇ ਕੈਨੇਡੀਅਨ ਨਾਗਰਿਕਾਂ ਲਈ 10 ਸਾਲਾ ਪਾਸਪੋਰਟ ਦੀ ਫੀਸ 266.25 ਡਾਲਰ ਹੋ ਜਾਵੇਗੀ।

ਇਸ ਤੋਂ ਇਲਾਵਾ ਰਫਿਊਜੀ ਟਰੈਵਲ ਡੌਕਯੂਮੈਂਟ ਅਤੇ Certificate of Identity ਦੀਆਂ ਫੀਸਾਂ ਵਿੱਚ ਵੀ ਮਾਮੂਲੀ ਵਾਧਾ ਕੀਤਾ ਗਿਆ ਹੈ।

ਅਰਜੈਂਟ ਸੇਵਾ ਦੀ ਫੀਸ 110 ਡਾਲਰ ਤੋਂ ਵਧ ਕੇ 125.75 ਡਾਲਰ ਕਰ ਦਿੱਤੀ ਗਈ ਹੈ, ਜਦਕਿ ਵੀਕੈਂਡ ਜਾਂ ਛੁੱਟੀ ਵਾਲੇ ਦਿਨ ਸੇਵਾ ਲਈ ਲਗਭਗ 383.50 ਡਾਲਰ ਤੱਕ ਖਰਚ ਆ ਸਕਦਾ ਹੈ।

ਹਾਲਾਂਕਿ ਸਰਕਾਰ ਨੇ ਇਕ ਵੱਡੀ ਰਾਹਤ ਦਾ ਵੀ ਐਲਾਨ ਕੀਤਾ ਹੈ।

1 ਅਪ੍ਰੈਲ 2026 ਤੋਂ ਪਾਸਪੋਰਟ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ 30 ਕਾਰਜਕਾਰੀ ਦਿਨਾਂ ਦੀ ਗਰੰਟੀ ਦਿੱਤੀ ਜਾਵੇਗੀ।

ਜੇਕਰ ਕੋਈ ਮੁਕੰਮਲ ਅਰਜ਼ੀ ਇਸ ਸਮੇਂ ਅੰਦਰ ਪ੍ਰੋਸੈਸ ਨਹੀਂ ਹੁੰਦੀ, ਤਾਂ ਬਿਨੈਕਾਰ ਨੂੰ ਪਾਸਪੋਰਟ ਮੁਫ਼ਤ ਦਿੱਤਾ ਜਾਵੇਗਾ ਅਤੇ ਸਰਵਿਸ ਫੀਸ ਆਪਣੇ ਆਪ ਵਾਪਸ ਕਰ ਦਿੱਤੀ ਜਾਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਹੁਣ Service Fees Act ਦੇ ਤਹਿਤ ਮਹਿੰਗਾਈ ਦੇ ਅਨੁਸਾਰ ਹਰ ਸਾਲ ਫੀਸਾਂ ਵਿੱਚ ਹਲਕਾ ਬਦਲਾਅ ਹੋ ਸਕਦਾ ਹੈ, ਜਿਸ ਨਾਲ ਪਾਸਪੋਰਟ ਪ੍ਰੋਗਰਾਮ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

Related Stories
Advertisement
Related Stories