BREAKING
Latest news from Surrey, BC & Punjab — Stay updated with GKM News
Advertisement
Advertisement
HomeIndia › ਰਾਜਵੀਰ ਜਵੰਦਾ ਦੀ ਮੌਤ ਮਾਮਲਾ ਹਿਮਾਚਲ ਹਾਈ ਕੋਰਟ ’ਚ, ਗਊ ਸੈੱਸ ਦੇ ਪੈਸਿਆਂ ’ਤੇ ਉੱਠੇ ਸਵਾਲ
India 🇮🇳 ਪੰਜਾਬੀ

ਰਾਜਵੀਰ ਜਵੰਦਾ ਦੀ ਮੌਤ ਮਾਮਲਾ ਹਿਮਾਚਲ ਹਾਈ ਕੋਰਟ ’ਚ, ਗਊ ਸੈੱਸ ਦੇ ਪੈਸਿਆਂ ’ਤੇ ਉੱਠੇ ਸਵਾਲ

🔄 Updated: October 10, 2025 ⏱ 1 min read
ਰਾਜਵੀਰ ਜਵੰਦਾ ਦੀ ਮੌਤ ਮਾਮਲਾ ਹਿਮਾਚਲ ਹਾਈ ਕੋਰਟ ’ਚ, ਗਊ ਸੈੱਸ ਦੇ ਪੈਸਿਆਂ ’ਤੇ ਉੱਠੇ ਸਵਾਲ

GKM MEDIA (Surrey News Room) ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਦਸੇ ਵਿੱਚ ਮੌਤ ਦਾ ਮਾਮਲਾ ਹੁਣ ਹਿਮਾਚਲ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਇੱਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਹਿਮਾਚਲ ਸਰਕਾਰ ਜਨਤਾ ਤੋਂ ਗਊ ਸੈੱਸ ਦੇ ਨਾਂ ’ਤੇ ਪੈਸੇ ਇਕੱਠੇ ਕਰ ਰਹੀ ਹੈ ਪਰ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗਊ ਸੈੱਸ ਦੇ ਤੌਰ ’ਤੇ 100 ਕਰੋੜ ਰੁਪਏ ਇਕੱਠੇ ਕੀਤੇ ਹਨ ਅਤੇ ਸ਼ਰਾ/ਬ ਦੀ ਹਰ ਬੋਤਲ ’ਤੇ 10 ਰੁਪਏ ਵਸੂਲ ਕੀਤੇ ਜਾਂਦੇ ਹਨ। ਇੰਨੀ ਵੱਡੀ ਰਕਮ ਹੋਣ ਦੇ ਬਾਵਜੂਦ, ਅਵਾਰਾ ਪਸ਼ੂਆਂ ਦੀ ਸੰਭਾਲ ਲਈ ਕੋਈ ਕਾਰਗਰ ਕਦਮ ਨਹੀਂ ਚੁੱਕੇ ਗਏ। ਇਸ ’ਤੇ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

Advertisement

ਯਾਦ ਰਹੇ ਕਿ 27 ਸਤੰਬਰ ਨੂੰ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਜਦੋਂ ਪਿੰਜੌਰ ਨੇੜੇ ਦੋ ਬਲਦਾਂ ਦੀ ਲੜਾਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੀ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਈ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ 11 ਦਿਨਾਂ ਇਲਾਜ ਤੋਂ ਬਾਅਦ 12ਵੇਂ ਦਿਨ 35 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਹੋ ਗਈ।

ਇਸ ਮਾਮਲੇ ਨੇ ਸਰਕਾਰ ਵੱਲੋਂ ਗਊ ਸੈੱਸ ਦੇ ਪੈਸਿਆਂ ਦੀ ਵਰਤੋਂ ਤੇ ਪ੍ਰਬੰਧਨ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

#RajvirJawanda #HighCourt #HimachalPradesh #CowCess #StrayAnimals #PunjabNews #JusticeForRajvirJawanda

Related Stories
Advertisement
Related Stories