BREAKING
Latest news from Surrey, BC & Punjab — Stay updated with GKM News
Advertisement
Advertisement
HomeInternational › ਇਰਾਨੀ ਆਗੂ ਖਾਮਨੇਈ ਦੀ ਮੌਤ ਦੀ ਪੁਸ਼ਟੀ
International 🇮🇳 ਪੰਜਾਬੀ

ਇਰਾਨੀ ਆਗੂ ਖਾਮਨੇਈ ਦੀ ਮੌਤ ਦੀ ਪੁਸ਼ਟੀ

🔄 Updated: March 2, 2026 ⏱ 0 min read
ਇਰਾਨੀ ਆਗੂ ਖਾਮਨੇਈ ਦੀ ਮੌਤ ਦੀ ਪੁਸ਼ਟੀ

ਵੈਨਕੂਵਰ, 28 ਫਰਵਰੀ (ਮਲਕੀਤ ਸਿੰਘ) – ਇਰਾਨ ਦੇ ਚੋਟੀ ਦੇ ਧਾਰਮਿਕ ਨੇਤਾ ਆਯਤੁੱਲਾਹ ਅਲੀ ਖਾਮਨੇਈ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਇਰਾਨ ਦੇ ਰਾਜ ਮਾਧਿਅਮਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਸ਼ਨੀਵਾਰ ਨੂੰ ਹੋਏ ਹਵਾਈ ਹਮਲਿਆਂ ਦੌਰਾਨ ਮਾਰੇ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਹਮਲੇ ਇਜ਼ਰਾਇਲ ਅਤੇ ਸੰਯੁਕਤ ਰਾਜ ਅਮਰੀਕਾ ਵੱਲੋਂ ਕੀਤੇ ਗਏ ਸਨ। ਸਰਕਾਰੀ ਸਰੋਤਾਂ ਮੁਤਾਬਕ ਹਮਲਿਆਂ ਦੌਰਾਨ ਇਰਾਨ ਦੇ ਕਈ ਅਹਿਮ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

Advertisement

ਖਾਮਨੇਈ ਪਿਛਲੇ ਕਈ ਦਹਾਕਿਆਂ ਤੋਂ ਇਰਾਨ ਦੀ ਸਿਆਸਤ ਅਤੇ ਧਾਰਮਿਕ ਪ੍ਰਣਾਲੀ ਦੇ ਕੇਂਦਰ ਵਿੱਚ ਰਹੇ।

ਇਸ ਘਟਨਾ ਤੋਂ ਬਾਅਦ ਮੱਧ ਪੂਰਬ ਵਿੱਚ ਤਣਾਅ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਈ ਦੇਸ਼ਾਂ ਵੱਲੋਂ ਸਥਿਤੀ ‘ਤੇ ਗਹਿਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਰਾਜਨੀਤਿਕ ਪਲਟਾਵਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Related Stories
Advertisement
Related Stories