BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਖੁਸ਼ਖਬਰੀ! ਬੀ.ਸੀ. ਸਰਕਾਰ ਵੱਲੋਂ 1 ਜੂਨ ਤੋਂ 40 ਸੈਂਟ ਮਜ਼ਦੂਰੀ ਵਧਾਉਣ ਦਾ ਫੈਸਲਾ
British Columbia 🇮🇳 ਪੰਜਾਬੀ

ਖੁਸ਼ਖਬਰੀ! ਬੀ.ਸੀ. ਸਰਕਾਰ ਵੱਲੋਂ 1 ਜੂਨ ਤੋਂ 40 ਸੈਂਟ ਮਜ਼ਦੂਰੀ ਵਧਾਉਣ ਦਾ ਫੈਸਲਾ

🔄 Updated: February 27, 2026 ⏱ 1 min read
ਖੁਸ਼ਖਬਰੀ! ਬੀ.ਸੀ. ਸਰਕਾਰ ਵੱਲੋਂ 1 ਜੂਨ ਤੋਂ 40 ਸੈਂਟ ਮਜ਼ਦੂਰੀ ਵਧਾਉਣ ਦਾ ਫੈਸਲਾ

ਵਿਕਟੋਰੀਆ,26 ਫਰਵਰੀ (ਖੰਡੌਲੀ)-ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਘੱਟੋ-ਘੱਟ ਮਜ਼ਦੂਰੀ ਵਿੱਚ 40 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਦਰ ਜੂਨ ਮਹੀਨੇ ਤੋਂ 17 ਡਾਲਰ 85 ਸੈਂਟ ਤੋਂ ਵਧ ਕੇ 18 ਡਾਲਰ 25 ਸੈਂਟ ਪ੍ਰਤੀ ਘੰਟਾ ਹੋ ਜਾਵੇਗੀ।

ਸੂਬਾ ਸਰਕਾਰ ਦੇ ਸਲਾਘਾਯੋਗ ਫੈਸਲੇ ਮੁਤਾਬਕ ਇਹ ਨਵੀਂ ਦਰ 1 ਜੂਨ ਤੋਂ ਲਾਗੂ ਹੋਵੇਗੀ।

Advertisement

ਸਰਕਾਰੀ ਬਿਆਨ ਅਨੁਸਾਰ ਘੱਟੋ-ਘੱਟ ਮਜ਼ਦੂਰੀ ਵਿੱਚ ਸਾਲਾਨਾ ਵਾਧਾ ਕਰਨ ਦਾ ਮਕਸਦ ਮਹਿੰਗਾਈ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਕਮਜ਼ੋਰ ਵਰਗ ਦੇ ਕਰਮਚਾਰੀਆਂ ਦੀ ਖਰੀਦ ਸਕਤੀ ਨੂੰ ਬਰਕਰਾਰ ਰੱਖਣਾ ਹੈ।

ਇਸ ਫ਼ੈਸਲੇ ਨਾਲ ਰਿਟੇਲ, ਖਾਣ-ਪੀਣ ਸੇਵਾ, ਸਫ਼ਾਈ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਕਰਮਚਾਰੀਆ ਨੂੰ ਲਾਭ ਮਿਲੇਗਾ ਮਜ਼ਦੂਰ ਸੰਗਠਨਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ, ਜਦਕਿ ਕੁਝ ਵਪਾਰਿਕ ਵਰਗਾਂ ਵੱਲੋਂ ਵਧ ਰਹੇ ਖਰਚਿਆਂ ਬਾਰੇ ਚਿੰਤਾ ਵੀ ਜਤਾਈ ਗਈ ਹੈ।

ਸੂਬਾ ਸਰਕਾਰ ਦਾ ਦਾਅਵਾ ਹੈ ਕਿ ਉਹ ਮਜ਼ਦੂਰਾਂ ਅਤੇ ਕਾਰੋਬਾਰਾਂ ਦੋਹਾਂ ਦੇ ਹਿੱਤਾਂ ਦਾ ਸੰਤੁਲਨ ਬਣਾਈ ਰੱਖਣ ਲਈ ਵਚਨਬੱਧ ਹੈ।

Related Stories
Advertisement
Related Stories