Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

,

ਕੈਨੇਡਾ ਦੀ ਮਹਿਲਾ ਸਪੀਡ ਸੁਕੇਟਿੰਗ ਟੀਮ ਨੇ ਮੁੜ ਜਿੱਤਿਆ ਸੋਨ ਤਮਗਾ

Canada’s women’s speed skating team has once again claimed gold at the Winter Games in Italy, showcasing teamwork, discipline, and national pride.

Image for story: ਕੈਨੇਡਾ ਦੀ ਮਹਿਲਾ ਸਪੀਡ ਸੁਕੇਟਿੰਗ ਟੀਮ ਨੇ ਮੁੜ ਜਿੱਤਿਆ ਸੋਨ ਤਮਗਾ

ਵੈਨਕੂਵਰ, 17 ਫਰਵਰੀ (ਮਲਕੀਤ ਸਿੰਘ) – ਇਟਲੀ ਵਿੱਚ ਹੋ ਰਹੀਆਂ ਸਰਦ ਰੁੱਤ ਦੀਆਂ ਖੇਡਾਂ ਦੌਰਾਨ ਕੈਨੇਡਾ ਦੀ ਮਹਿਲਾ ਸਪੀਡ ਸੁਕੀਟਿੰਗ ਮੁਕਾਬਲੇ ਦੌਰਾਨ ਕਨੇਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।

ਇਸ ਇਤਿਹਾਸਕ ਜਿੱਤ ਵਿੱਚ ਇਜ਼ਾਬੇਲ ਵਾਈਡਮੈਨ, ਵੈਲੇਰੀ ਮਾਲਤੇ ਅਤੇ ਈਵਨੀ ਬਲੋਡਿਨ ਨਾਂ ਦੀਆਂ ਖਿਡਾਰਣਾਂ ਨੇ ਪੂਰੀ ਦੌੜ ਦੌਰਾਨ ਇਕਸਾਰ ਰਫ਼ਤਾਰ ਬਣਾਈ ਰੱਖੀ ਅਤੇ ਆਖ਼ਰੀ ਪਲਾਂ ਵਿੱਚ ਮੁਕਾਬਲੇਦਾਰ ਟੀਮਾਂ ਨੂੰ ਪਿੱਛੇ ਛੱਡ ਦਿੱਤਾ।

ਖੇਡ ਮਾਹਿਰਾਂ ਅਨੁਸਾਰ ਟੀਮ ਦੀ ਯੋਜਨਾਬੱਧ ਤਿਆਰੀ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਇਸ ਕਾਮਯਾਬੀ ਦੇ ਮੁੱਖ ਕਾਰਨ ਰਹੇ। ਇਸ ਜਿੱਤ ਨਾਲ ਕੈਨੇਡਾ ਨੇ ਮਹਿਲਾ ਸਪੀਡ ਸਕੇਟਿੰਗ ਮੁਕਾਬਲਿਆਂ ਵਿੱਚ ਆਪਣਾ ਦਬਦਬਾ ਫਿਰ ਸਾਬਤ ਕਰ ਦਿਖਾਇਆ ਹੈ।
ਕੈਨੇਡਾ ਭਰ ਵਿੱਚ ਇਸ ਜਿੱਤ ਨੂੰ ਲੈ ਕੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖੇਡ ਪ੍ਰੇਮੀ, ਸਮਾਜਿਕ ਸੰਸਥਾਵਾਂ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ
ਕੈਪਸ਼ਨ ਜਿੱਤ ਪਿਛੋ ਖੁਸ਼ੀ ਦੇ ਅੰਦਾਜ਼ ਵਿੱਚ ਤਿੰਨੇ ਖਿਡਾਰਨਾ ਦੀ ਇੱਕ ਸਾਂਝੀ ਤਸਵੀਰ

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.