Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

,

ਹਾਲੀਵੁੱਡ ਦੇ ਦਿਗਜ ਅਦਾਕਾਰ ਰਾਬਰਟ ਡੁਵਾਲ ਦਾ ਦੇਹਾਂਤ

Hollywood mourns the passing of iconic actor Robert Duvall at 95, remembered for his remarkable performances and lasting impact on cinema.

Image for story: ਹਾਲੀਵੁੱਡ ਦੇ ਦਿਗਜ ਅਦਾਕਾਰ ਰਾਬਰਟ ਡੁਵਾਲ ਦਾ ਦੇਹਾਂਤ

*’ਗਾਰਡ ਫਾਦਰ’ ਸਣੇ ਕਈ ਅਹਿਮ ਫਿਲਮਾਂ ਚ ਨਿਭਾਈਆਂ ਸੀ ਯਾਦਗਾਰੀ ਭੂਮਿਕਾਵਾਂ

*ਫਿਲਮ ਜਗਤ ਵਿੱਚ ਸੋਗ ਦੀ ਲਹਿਰ

ਵਰਜੀਨੀਆ (ਅਮਰੀਕਾ), 16 ਫਰਵਰੀ (ਬਿਊਰੋ ) – ਹਾਲੀਵੁੱਡ ਦੇ ਮਸ਼ਹੂਰ ਅਤੇ ਦਿਗਜ ਅਦਾਕਾਰ ਰਾਬਰਟ ਡੁਵਾਲ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੀ ਪਤਨੀ ਲੂਸਿਆਨਾ ਡੁਵਾਲ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਜਾਰੀ ਬਿਆਨ ਰਾਹੀਂ ਕੀਤੀ
ਲੂਸਿਆਨਾ ਨੇ ਆਪਣੇ ਬਿਆਨ ਵਿੱਚ ਲਿਖਿਆ ਕਿ ਰਾਬਰਟ ਨੇ ਆਪਣੇ ਘਰ ‘ਚ, ਆਪਣੇ ਪਰਿਵਾਰ ਅਤੇ ਨੇੜੇ ਪਿਆਰਿਆਂ ਦੀ ਮੌਜੂਦਗੀ ਚ ਆਖ਼ਰੀ ਸਾਹ ਲਿਆ।

ਰਾਬਰਟ ਡੁਵਾਲ ਨੇ ਛੇ ਦਹਾਕਿਆਂ ਤੋਂ ਵੱਧ ਸਮੇਂ ‘ਚ ਫ਼ਿਲਮੀ ਜਗਤ ਵਿੱਚ ਬੇਮਿਸਾਲ ਯੋਗਦਾਨ ਦਿੱਤਾ। ਉਹ ਖ਼ਾਸ ਤੌਰ ‘ਤੇ ‘ਦ ਗੌਡਫਾਥਰ’ ਦੀਆਂ ਫ਼ਿਲਮਾਂ ਵਿਚ ਟੌਮ ਹੈਗਨ ਅਤੇ ਅਪੋਕੈਲਿਪਸ ਨਾਊ ਵਿਚ ਲੇਫਟਿਨੈਂਟ ਕਰਨਲ ਕਿਲਗੋਰ ਵਰਗੀਆਂ ਯਾਦਗਾਰੀ ਭੂਮਿਕਾਵਾਂ ਲਈ ਜਾਣੇ ਜਾਂਦੇ ਰਹੇ। ਫਿਲਮੀ ਖੇਤਰ ਚ ਅਹਿਮ ਪ੍ਰਾਪਤੀਆਂ ਕਰਦਿਆਂ ਉਨ੍ਹਾਂ ਨੇ ਕਈ ਇਨਾਮ ਜਿੱਤੇ ਅਤੇ ਉਹਨਾਂ ਦੀ ਅਦਾਕਾਰੀ ਨੂੰ ਦੁਨੀਆ ਭਰ ਵਿੱਚ ਸਨਮਾਨ ਮਿਲਿਆ।

ਦੁਨੀਆ ਭਰ ਵਿੱਚ ਸਿਨੇਮਾ ਪ੍ਰਸ਼ੰਸਕ ਅਤੇ ਸਿਹਤਮੰਦ ਕਲਾਕਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਨਾਂ ਦੇ ਦਿਹਾਂਤ ਦੀ ਖਬਰ ਨਸ਼ਰ ਹੋਣ ਮਗਰੋਂ ਫ਼ਿਲਮੀ ਜਗਤ ਸੋਗ ਦੀ ਲਹਿਰ ਹੈ ਦੌੜ ਗਈ ਹੈ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.