BREAKING
Latest news from Surrey, BC & Punjab — Stay updated with GKM News
Advertisement
Advertisement
HomePunjab › ਸੁਖਮਨੀ ਸਾਹਿਬ ਪਾਠ ਨਾਲ “ਗੱਲ ਪੰਜਾਬ ਦੀ” ਦੀ ਸ਼ੁਰੂਆਤ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਂਝਾ ਸੰਦੇਸ਼
Punjab 🇮🇳 ਪੰਜਾਬੀ

ਸੁਖਮਨੀ ਸਾਹਿਬ ਪਾਠ ਨਾਲ “ਗੱਲ ਪੰਜਾਬ ਦੀ” ਦੀ ਸ਼ੁਰੂਆਤ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਂਝਾ ਸੰਦੇਸ਼

🔄 Updated: February 12, 2026 ⏱ 1 min read
ਸੁਖਮਨੀ ਸਾਹਿਬ ਪਾਠ ਨਾਲ “ਗੱਲ ਪੰਜਾਬ ਦੀ” ਦੀ ਸ਼ੁਰੂਆਤ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਂਝਾ ਸੰਦੇਸ਼

ਨੌਜਵਾਨ ਬੇਰੋਜ਼ਗਾਰੀ ਨਸ਼ਾ ਮੁਕਤੀ ਅਤੇ ਖੇਤੀ ਸੰਕਟ ਦੇ ਹੱਲ ਲਈ ਸਾਂਝੀ ਸੋਚ ‘ਤੇ ਜ਼ੋਰ ਦਿੱਤਾ ਗਿਆ

ਚੰਡੀਗੜ੍ਹ 10 ਫਰਵਰੀ: ਪੰਜਾਬ ਦੀ ਖੁਸ਼ਹਾਲੀ, ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ “ਗੱਲ ਪੰਜਾਬ ਦੀ” ਮੰਚ ਵੱਲੋਂ ਗੁਰਦੁਆਰਾ ਗੁਰ ਸਾਗਰ ਸਾਹਿਬ ਚੰਡੀਗੜ੍ਹ ਵਿਖੇ ਸੁਖਮਨੀ ਸਾਹਿਬ ਪਾਠ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।

Advertisement

ਸਮਾਗਮ ਦੌਰਾਨ ਚੇਅਰਮੈਨ ਬੀਬੀ ਚਰਨ ਕਮਲ ਕੌਰ ਨੇ ਕਿਹਾ ਕਿ “ਗੱਲ ਪੰਜਾਬ ਦੀ” ਇੱਕ ਐਸਾ ਪਲੇਟਫਾਰਮ ਹੈ ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਸਮਝਣ ਅਤੇ ਹੱਲ ਲੱਭਣ ਲਈ ਸਮਾਜ ਦੇ ਹਰ ਵਰਗ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਕਸਦ ਸਿਰਫ਼ ਸਮੱਸਿਆਵਾਂ ਗਿਣਾਉਣਾ ਨਹੀਂ ਸਗੋਂ ਹੱਲ ਕੇਂਦਰਿਤ ਸੰਵਾਦ ਸ਼ੁਰੂ ਕਰਨਾ ਹੈ।

ਸਿੱਖ ਚਿੰਤਕ ਸ ਅਜੈ ਪਾਲ ਸਿੰਘ ਬਰਾੜ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰੱਖਿਆ ਅਤੇ ਕੇਂਦਰੀ ਵਿਤਕਰੇ ਦੇ ਮਸਲਿਆਂ ‘ਤੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਉੱਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਸਿਆਸੀ ਸੌੜਪਨ ਤੋਂ ਉੱਪਰ ਉੱਠਣਾ ਜਰੂਰੀ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸਨੂੰ ਵਿਚਾਰ ਅਧਾਰਿਤ ਲੋਕ ਅੰਦੋਲਨ ਕਰਾਰ ਦਿੱਤਾ ਅਤੇ ਨੌਜਵਾਨੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ।

ਸਮਾਗਮ ਦੀਆਂ ਮੁੱਖ ਝਲਕੀਆਂ

ਸਨਮਾਨ ਸਮਾਰੋਹ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ

ਪੰਜਾਬ ਦੇ ਹੱਕਾਂ ਅਤੇ ਰਾਜਧਾਨੀ ਨਾਲ ਜੁੜੀਆਂ ਚੁਣੌਤੀਆਂ ‘ਤੇ ਚਿੰਤਾ ਪ੍ਰਗਟ ਕੀਤੀ ਗਈ

ਆਯੋਜਕਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਸਮਾਗਮ ਨਹੀਂ ਸਗੋਂ ਪੰਜਾਬ ਭਰ ਵਿੱਚ ਵੱਡੇ ਸੰਵਾਦ ਦੀ ਸ਼ੁਰੂਆਤ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ ਜੀ ਅਤੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਵੱਲੋਂ ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ।

#GallPunjabDi #PunjabNews #Chandigarh #SukhmaniSahib #PunjabFuture #YouthLeadership #PunjabProsperity 

Related Stories
Advertisement
Related Stories