BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਟੰਬਲਰ ਰਿਜ਼ ਸਕੂਲ ਗੋਲਾਬਾਰੀ ਮਾਮਲਾ: ਹਮਲਾਵਰ ਮ੍ਰਿਤਕ ਮਿਲਿਆ
British Columbia 🇮🇳 ਪੰਜਾਬੀ

ਟੰਬਲਰ ਰਿਜ਼ ਸਕੂਲ ਗੋਲਾਬਾਰੀ ਮਾਮਲਾ: ਹਮਲਾਵਰ ਮ੍ਰਿਤਕ ਮਿਲਿਆ

🔄 Updated: February 11, 2026 ⏱ 1 min read

ਟੰਬਲਰ ਰਿਜ਼ ਦੇ ਸਕੂਲ ਵਿੱਚ ਗੋਲਾਬਾਰੀ ਘਟਨਾ ਦੌਰਾਨ ਹਮਲਾਵਰ ਦੀ ਮੌਤ

ਵੈਨਕੂਵਰ, 10 ਫਰਵਰੀ (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਚ ਸਥਿਤ ਟੰਬਲਰ ਰਿਜ਼ ਸ਼ਹਿਰ ਦੇ ਸੈਕੰਡਰੀ ਸਕੂਲ ਵਿੱਚ ਹੋਈ ਗੋਲਾਬਾਰੀ ਦੀ ਘਟਨਾ ਤੋਂ ਬਾਅਦ ਗੋਲੀਆਂ ਚਲਾਉਣ ਵਾਲਾ ਇਕ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ।

Advertisement

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਸਕੂਲ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਘੇਰੇ ਹੇਠ ਲਿਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਅਤੇ ਦਰਵਾਜ਼ੇ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ।

ਪ੍ਰਸ਼ਾਸਨ ਮੁਤਾਬਕ, ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ। ਘਟਨਾ ਦੌਰਾਨ ਕਿਸੇ ਹੋਰ ਦੇ ਜਾਨੀ ਨੁਕਸਾਨ ਦੀ ਹਾਲੇ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ।

ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੇ ਕਾਰਨਾਂ ਅਤੇ ਹਮਲਾਵਰ ਦੀ ਪਿਛੋਕੜ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਸਥਾਨਕ ਪ੍ਰਸ਼ਾਸਨ ਨੇ ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਸਿਰਫ਼ ਅਧਿਕਾਰਤ ਸੂਤਰਾਂ ਵੱਲੋਂ ਜਾਰੀ ਕੀਤੀ ਜਾਣਕਾਰੀ ’ਤੇ ਹੀ ਭਰੋਸਾ ਕਰਨ।

#TumblerRidge #BCNews #SchoolIncident #BreakingNews #CanadaNews #PublicSafety #PoliceInvestigation #SurreyMedia #GKMNews

Related Stories
Advertisement
Related Stories