BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸਰੀ ਵਿੱਚ ਹਿਟ ਐਂਡ ਰਨ ਹਾਦਸਾ: ਦੋ ਪੈਦਲ ਯਾਤਰੀ ਜ਼ਖ਼ਮੀ, ਸ਼ੱਕੀ ਡਰਾਈਵਰ ਦੀ ਤਲਾਸ਼ ਜਾਰੀ
British Columbia 🇮🇳 ਪੰਜਾਬੀ

ਸਰੀ ਵਿੱਚ ਹਿਟ ਐਂਡ ਰਨ ਹਾਦਸਾ: ਦੋ ਪੈਦਲ ਯਾਤਰੀ ਜ਼ਖ਼ਮੀ, ਸ਼ੱਕੀ ਡਰਾਈਵਰ ਦੀ ਤਲਾਸ਼ ਜਾਰੀ

🔄 Updated: March 7, 2026 ⏱ 1 min read
ਸਰੀ ਵਿੱਚ ਹਿਟ ਐਂਡ ਰਨ ਹਾਦਸਾ: ਦੋ ਪੈਦਲ ਯਾਤਰੀ ਜ਼ਖ਼ਮੀ, ਸ਼ੱਕੀ ਡਰਾਈਵਰ ਦੀ ਤਲਾਸ਼ ਜਾਰੀ

88 ਐਵੇਨਿਊ ਅਤੇ ਨੋਰਡਲ ਵੇ ਦੇ ਨੇੜੇ ਰਾਤ ਦੇ ਸਮੇਂ ਵਾਪਰੇ ਹਾਦਸੇ ਦੀ ਸਰੀ ਪੁਲਿਸ ਸਰਵਿਸ ਵੱਲੋਂ ਜਾਂਚ ਜਾਰੀ।

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਸਰੀ ਪੁਲਿਸ ਸਰਵਿਸ (SPS) ਵੱਲੋਂ 5 ਮਾਰਚ ਦੀ ਰਾਤ ਹੋਏ ਇੱਕ ਹਿਟ ਐਂਡ ਰਨ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਲਗਭਗ ਰਾਤ 11:20 ਵਜੇ 88 Avenue and Nordel Way ਦੇ ਨੇੜੇ ਵਾਪਰਿਆ।

Advertisement

ਪੁਲਿਸ ਦੇ ਮੁਤਾਬਕ ਇਸ ਹਾਦਸੇ ਵਿੱਚ ਦੋ ਪੈਦਲ ਯਾਤਰੀ ਜ਼ਖ਼ਮੀ ਹੋਏ ਹਨ। ਦੋਨਾਂ ਨੂੰ ਹਸਪਤਾਲ ਵਿੱਚ ਇਲਾਜ ਮਿਲਿਆ ਹੈ ਅਤੇ ਉਹ ਇਸ ਵੇਲੇ ਸਿਹਤਯਾਬ ਹੋ ਰਹੇ ਹਨ। ਪੁਲਿਸ ਨੇ ਦੱਸਿਆ ਕਿ ਦੋਨਾਂ ਨੂੰ ਜਾਨ ਨੂੰ ਖ਼ਤਰਾ ਨਹੀਂ ਹੈ।

ਪੁਲਿਸ ਨੇ ਸ਼ੱਕੀ ਵਾਹਨ ਬਰਾਮਦ ਕਰ ਲਿਆ ਹੈ, ਪਰ ਹਾਦਸੇ ਵਿੱਚ ਸ਼ਾਮਲ ਡਰਾਈਵਰ ਹਾਲੇ ਤੱਕ ਫਰਾਰ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ।

ਹਾਦਸੇ ਦੀ ਸੂਚਨਾ ਮਿਲਣ ’ਤੇ Surrey Police Service ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਲਈ SPS ਦੀ ਕੋਲਿਜ਼ਨ ਇਨਵੈਸਟੀਗੇਸ਼ਨ ਯੂਨਿਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ ਜਾਂਚ ਅਜੇ ਸ਼ੁਰੂਆਤੀ ਮਰਹਲੇ ਵਿੱਚ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਇਸ ਹਾਦਸੇ ਨੂੰ ਦੇਖਿਆ ਹੈ ਜਾਂ ਕਿਸੇ ਕੋਲ ਇਸ ਨਾਲ ਸੰਬੰਧਿਤ ਜਾਣਕਾਰੀ, ਖ਼ਾਸ ਕਰਕੇ ਡੈਸ਼ਕੈਮ ਵੀਡੀਓ, ਮੌਜੂਦ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।

Related Stories
Advertisement
Related Stories