Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

,

ਫ੍ਰੇਜ਼ਰ ਦਰਿਆ ਉੱਤੇ ਬਣਿਆ ਇਤਿਹਾਸਕ ਪਟੁੱਲੋ ਪੁਲ, ਜਿਸ ਨੇ ਲਗਭਗ ਨੌਂ ਦਹਾਕਿਆਂ ਤੱਕ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਜੋੜਿਆ ਅਤੇ ਹੁਣ ਸਦਾ ਲਈ ਬੰਦ ਹੋ ਗਿਆ ਹੈ।

ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਸ਼ਹਿਰ ਟੰਬਲਰ ਰਿਜ਼ ਵਿੱਚ ਛੇ ਬੱਚਿਆਂ ਅਤੇ ਦੋ ਹੋਰ ਵਿਅਕਤੀਆਂ ਦੀ ਹੱਤਿਆ ਵਾਲੀ ਭਿਆਨਕ ਘਟਨਾ ਤੋਂ ਬਾਅਦ ਸਮੁਦਾਇ ਸੋਗ ਵਿੱਚ ਡੁੱਬਿਆ। ਲੋਕਾਂ ਅਤੇ ਆਗੂਆਂ ਨੇ ਸ਼ਰਧਾਂਜਲੀ ਸਮਾਗਮ ਵਿੱਚ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ।

Wide view of the Pattullo Bridge spanning the Fraser River, with another bridge and mountains in the distance.

ਬਾਏ-ਬਾਏ, ਪਟੋਲੋ!

89 ਸਾਲ ਪੁਰਾਣਾ ਪਟੁੱਲੋ ਪੁਲ ਸਦਾ ਲਈ ਬੰਦ

ਵੈਨਕੂਵਰ, 13 ਫਰਵਰੀ (ਮਲਕੀਤ ਸਿੰਘ) – ਸਰੀ ਅਤੇ New Westminster ਨੂੰ ਆਪਸ ਵਿੱਚ ਜੋੜਨ ਵਾਲਾ 89 ਸਾਲ ਪੁਰਾਣਾ Pattullo Bridge ਅੱਜ ਸਵੇਰੇ ਵਾਹਨਾਂ ਦੀ ਆਵਾਜਾਈ ਲਈ ਸਦਾ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਨੀਵਾਰ ਸਵੇਰੇ 7 ਵਜੇ ਤੋਂ ਪੁਲ ’ਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ, ਜਿਸ ਨਾਲ ਫ੍ਰੇਜ਼ਰ ਦਰਿਆ ਉੱਤੇ ਦਹਾਕਿਆਂ ਤੋਂ ਚੱਲ ਰਹੀ ਆਵਾਜਾਈ ਦਾ ਇਕ ਯੁੱਗ ਸਮਾਪਤ ਹੋ ਗਿਆ ਹੈ।

ਇਸ ਇਤਿਹਾਸਕ ਪੁਲ ਰਾਹੀਂ ਹਰ ਰੋਜ਼ ਹਜ਼ਾਰਾਂ ਵਾਹਨ ਆਵਾਜਾਈ ਲਈ ਗੁਜ਼ਰਦੇ ਸਨ। ਪਟੁੱਲੋ ਪੁਲ ਨੇ ਕਈ ਦਹਾਕਿਆਂ ਤੱਕ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮਹੱਤਵਪੂਰਨ ਸਹੂਲਤ ਪ੍ਰਦਾਨ ਕੀਤੀ।

ਇਹ ਵੀ ਜ਼ਿਕਰਯੋਗ ਹੈ ਕਿ ਫ੍ਰੇਜ਼ਰ ਦਰਿਆ ਉਪਰ ਹੀ ਪੁਰਾਣੇ ਪੁਲ ਦੇ ਨਾਲ ਬਣਾਏ ਗਏ ਨਵੇਂ ਚਾਰ ਲੇਨ ਵਾਲੇ New Pattullo Bridge ਨੂੰ ਆਵਾਜਾਈ ਲਈ ਖੋਲ੍ਹਣ ਤੋਂ ਬਾਅਦ ਹੀ ਪੁਰਾਣੇ ਪੁਲ ਨੂੰ ਸਦਾ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਨਵੇਂ ਪੁਲ ਦੇ ਚਾਲੂ ਹੋਣ ਨਾਲ ਆਵਾਜਾਈ ਨੂੰ ਹੋਰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਦੀ ਉਮੀਦ ਹੈ।

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.