Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

“ਚੰਗੇ ਕੰਮ ਲਈ ਹੱਥਕੜੀਆਂ ਪਾਓ – ਬੱਚਿਆਂ ਦੀ ਮਦਦ ਲਈ RCMP ਵਲੋਂ Jail & Bail ਇਵੈਂਟ”

ਪੈਂਟੀਕਟਨ ’ਚ RCMP ਵਲੋਂ 29 ਮਈ ਨੂੰ Cherry Lane Mall ’ਚ Jail & Bail ਇਵੈਂਟ ਦਾ ਆਯੋਜਨ ਹੋਣ ਜਾ ਰਿਹਾ ਹੈ, ਜਿਸਦਾ ਮਕਸਦ ਸਥਾਨਕ ਬੱਚਿਆਂ ਦੀ ਮਦਦ ਲਈ ਫੰਡ ਇਕੱਠਾ ਕਰਨਾ ਹੈ। ਨਾਗਰਿਕਾਂ ਨੂੰ ਹਾਸਿਆਂ ਭਰੇ ਢੰਗ ਨਾਲ “ਗਿਰਫ਼ਤਾਰ” ਕਰਕੇ ਦਾਨ ਇਕੱਠੇ…

At a Cops for Kids Jail & Bail event, a man sits in a mock jail cell between an RCMP officer and a person in a judge’s robe; a Cops for Kids banner stands behind them.

ਪੈਂਟੀਕਟਨ ’ਚ ਚੰਗੇ ਕੰਮ ਲਈ ਹੱਥਕੜੀਆਂ – Cops for Kids ਵਲੋਂ Jail & Bail ਇਵੈਂਟ 29 ਮਈ ਨੂੰ

ਪੈਂਟੀਕਟਨ, ਬ੍ਰਿਟਿਸ਼ ਕੋਲੰਬੀਆ (21 ਮਈ, 2025):

ਪੈਂਟੀਕਟਨ ਪੁਲਿਸ ਨੇ ਇਕ ਵਖਰਾ ਹੀ ਢੰਗ ਅਪਣਾਇਆ ਹੈ ਬੱਚਿਆਂ ਦੀ ਮਦਦ ਲਈ – ਗਿਰਫ਼ਤਾਰੀ ਰਾਹੀਂ ਚੈਰੀਟੀ!

29 ਮਈ, ਵੀਰਵਾਰ ਨੂੰ Cherry Lane Shopping Centre ਵਿੱਚ Cops for Kids Charitable Foundation ਵਲੋਂ ਦੂਜਾ ਸਾਲਾਨਾ Jail & Bail ਇਵੈਂਟ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਲੱਖਣ ਪ੍ਰੋਗਰਾਮ ਵਿੱਚ ਆਫ਼-ਡਿਊਟੀ RCMP ਅਧਿਕਾਰੀ ਇਲਾਕੇ ਦੇ “ਸਭ ਤੋਂ ਚਾਹਵਾਨ” ਨਾਗਰਿਕਾਂ ਨੂੰ ਹੱਥਕੜੀਆਂ ਪਾ ਕੇ ਗਿਰਫ਼ਤਾਰ ਕਰਨਗੇ – ਪਰ ਕਿਸੇ ਅਪਰਾਧ ਲਈ ਨਹੀਂ, ਸਗੋਂ ਬੱਚਿਆਂ ਦੀ ਮਦਦ ਲਈ!

ਇਨ੍ਹਾਂ ਗਿਰਫ਼ਤਾਰ ਵਿਅਕਤੀਆਂ ਨੂੰ “ਜ਼ਮਾਨਤ” ਲਈ ਦਾਨ ਇਕੱਠਾ ਕਰਨਾ ਪਵੇਗਾ, ਅਤੇ ਇਹ ਰਕਮ ਇਲਾਕੇ ਦੇ ਉਹਨਾਂ ਬੱਚਿਆਂ ਦੀ ਮਦਦ ਵਿੱਚ ਲਾਈ ਜਾਵੇਗੀ ਜੋ ਬੀਮਾਰੀ, ਅਸਮਰਥਤਾ ਜਾਂ ਦੁਖਦਾਈ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।

ਸਰਜਨਟ ਲੌਰੀ ਰਾਕ, ਜੋ ਕਿ ਇਵੈਂਟ ਦੇ ਆਯੋਜਕਾਂ ਵਿੱਚੋਂ ਇੱਕ ਹਨ, ਕਹਿੰਦੇ ਹਨ:

“ਸਾਡੇ ਇਲਾਕੇ ਦੇ ਬੱਚਿਆਂ ਦੀ ਮਦਦ ਲਈ ਇਹ ਇਕ ਮਨੋਰੰਜਕ ਪਰ ਜਿੰਮੇਵਾਰ ਤਰੀਕਾ ਹੈ। ਪਿਛਲੇ ਸਾਲ ਵੀ ਲੋਕਾਂ ਨੇ ਦਿਲੋਂ ਸਾਥ ਦਿੱਤਾ ਸੀ ਅਤੇ ਉਮੀਦ ਹੈ ਕਿ ਇਸ ਵਾਰੀ ਹੋਰ ਵੀ ਵਧੀਆ ਲੋਕਾਂ ਦਾ ਜੁੜਾਵ ਹੋਵੇਗਾ।”

ਇਹ ਇਵੈਂਟ ਸਿਰਫ਼ ਇੱਕ ਚੈਰੀਟੀ ਨਹੀਂ, ਸਗੋਂ ਸਮਾਜਿਕ ਜੁੜਾਅ ਅਤੇ ਨਰਮ ਦਿਲੀ ਦੀ ਮਿਸਾਲ ਹੈ। ਤੁਹਾਨੂੰ ਵੀ ਮੌਕਾ ਮਿਲ ਰਿਹਾ ਹੈ ਕਿਸੇ ਦੋਸਤ, ਸਾਥੀ ਜਾਂ ਪਰਿਵਾਰਕ ਮੈਂਬਰ ਨੂੰ ਨੋਮੀਨੇਟ ਕਰਨ ਦਾ – ਜਾਂ ਖੁਦ ਹੀ “ਗਿਰਫ਼ਤਾਰ” ਹੋਣ ਦਾ!

📢 ਨੋਮੀਨੇਸ਼ਨ ਹਜੇ ਵੀ ਖੁੱਲੀਆਂ ਹਨ!

💻 ਵੇਬਸਾਈਟ: www.copsforkids.org

📞 ਸੰਪਰਕ: 250-801-4438

“ਪਿਛਲੇ ਸਾਲ ਦੇ Jail & Bail ਇਵੈਂਟ ’ਚ ਹਾਸਿਆਂ ਅਤੇ ਦਿਲਦਾਰੀ ਨਾਲ ਭਰਪੂਰ ਮਾਹੌਲ!”

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.