BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸੀ-ਫੇਸ ਸੋਸਾਇਟੀ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣੀ ਗਈ, ਸ੍ਰੀ ਕਾਂਤ ਮੋਗੂਲਾਲਾ ਨੂੰ ਚੁਣਿਆ ਸੋਸਾਇਟੀ ਦਾ ਦੋਬਾਰਾ ਪ੍ਰਧਾਨ
British Columbia 🇮🇳 ਪੰਜਾਬੀ

ਸੀ-ਫੇਸ ਸੋਸਾਇਟੀ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣੀ ਗਈ, ਸ੍ਰੀ ਕਾਂਤ ਮੋਗੂਲਾਲਾ ਨੂੰ ਚੁਣਿਆ ਸੋਸਾਇਟੀ ਦਾ ਦੋਬਾਰਾ ਪ੍ਰਧਾਨ

🔄 Updated: July 29, 2026 ⏱ 1 min read
ਸੀ-ਫੇਸ ਸੋਸਾਇਟੀ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣੀ ਗਈ, ਸ੍ਰੀ ਕਾਂਤ ਮੋਗੂਲਾਲਾ ਨੂੰ ਚੁਣਿਆ ਸੋਸਾਇਟੀ ਦਾ ਦੋਬਾਰਾ ਪ੍ਰਧਾਨ

ਨਵੀਂ ਕਾਰਜਕਾਰਨੀ ਨੇ ਸਮਾਜ ਸੇਵਾ, ਏਕਤਾ ਅਤੇ ਲੋਕ-ਭਲਾਈ ਦੇ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਕੀਤਾ ਸੰਕਲਪ।

ਸਰੀ (ਬੀ.ਸੀ.): (ਖੰਡੌਲੀ) ਸੀ-ਫੇਸ ਸੋਸਾਇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰਾਂ ਅਤੇ ਸਮਾਜ ਸੇਵੀਆਂ ਨੇ ਹਾਜ਼ਰੀ ਭਰੀ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ।

Advertisement

ਸੋਸਾਇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਸ੍ਰੀ ਕਾਂਤ ਮੋਗੂਲਾਲਾ ਨੂੰ ਦੋਬਾਰਾ ਪ੍ਰਧਾਨ ਵਜੋਂ ਚੁਣਿਆ। ਨਵੀਂ ਕਾਰਜਕਾਰਨੀ ਵਿੱਚ ਸ਼ਾਮਲ ਸਾਰੇ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਸਮਾਜ ਸੇਵਾ, ਨੌਜਵਾਨਾਂ ਦੀ ਭਾਗੀਦਾਰੀ, ਸਮਾਜ ਭਲਾਈ ਦੇ ਕਾਰਜਾਂ ਅਤੇ ਲੋਕ-ਭਲਾਈ ਦੇ ਪ੍ਰੋਜੈਕਟਾਂ ਨੂੰ ਹੋਰ ਵਿਸਤਾਰ ਦੇਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।

ਮੀਟਿੰਗ ਦੌਰਾਨ ਭਾਈਚਾਰਕ ਏਕਤਾ, ਪਾਰਦਰਸ਼ਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਮਾਜ ਸੇਵਾ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ ਗਿਆ। ਨਵੀਂ ਟੀਮ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸੋਸਾਇਟੀ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਣ ਲਈ ਵਚਨਬੱਧ ਹਨ।

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories